ਆਦਿਤਿਆਨਾਥ ਸਮੇਤ ਤਿੰਨ ਲੋਕ ਸਭਾ ਮੈਂਬਰਾਂ

ਦੇ ਅਸਤੀਫ਼ੇ ਸਵੀਕਾਰ


ਨਵੀਂ ਦਿੱਲੀ - ਸਪੀਕਰ ਸੁਮਿਤਰਾ ਮਹਾਜਨ ਨੇ ਅੱਜ ਦੱਸਿਆ ਕਿ ਯੋਗੀ ਆਦਿਤਿਆਨਾਥ ਅਤੇ ਕੇਸ਼ਵ ਪ੍ਰਸਾਦ ਮੌਰਿਆ ਸਮੇਤ ਤਿੰਨ ਲੋਕ ਸਭਾ ਮੈਂਬਰਾਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਹਨ। ਅਦਿਤਿਆਨਾਥ ਹੁਣ ਯੂਪੀ ਦੇ ਮੁੱਖ ਮੰਤਰੀ ਹਨ ਅਤੇ ਸ੍ਰੀ ਮੌਰਿਆ ਉਨ੍ਹਾਂ ਦੇ ਡਿਪਟੀ ਹਨ। ਸਪੀਕਰ ਨੇ ਸਿਫ਼ਰ ਕਾਲ ਦੌਰਾਨ ਦੱਸਿਆ ਕਿ ਇਨ੍ਹਾਂ ਦੋਹਾਂ ਨੇ 21 ਸਤੰਬਰ ਨੂੰ ਅਸਤੀਫ਼ੇ ਦਿੱਤੇ ਸਨ, ਜੋ ਉਸੇ ਤਰੀਕ ਤੋਂ ਹੀ ਸਵੀਕਾਰ ਕੀਤੇ ਗਏ ਹਨ। ਨਾਨਾ ਪਟੋਲੇ ਨੇ 8 ਦਸੰਬਰ ਨੂੰ ਹੇਠਲੀ ਸਦਨ ਤੋਂ ਅਸਤੀਫ਼ਾ ਦਿੱਤਾ ਸੀ, ਜਿਸ ਨੂੰ 14 ਦਸੰਬਰ ਤੋਂ ਸਵੀਕਾਰ ਕੀਤਾ ਗਿਆ ਹੈ। ਭਾਜਪਾ ਆਗੂ ਪਟੋਲੇ ਨੇ ਹਾਸ਼ੀਏ ’ਤੇ ਧੱਕੇ ਕਿਸਾਨਾਂ ਦਾ ਮੁੱਦਾ ਉਠਾਉਂਦਿਆਂ ਪਾਰਟੀ ਲੀਡਰਸ਼ਿਪ ’ਤੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ 8 ਦਸੰਬਰ ਨੂੰ ਭਾਜਪਾ ਤੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ।

 

 

fbbg-image

Latest News
Magazine Archive