ਡੋਕਲਾਮ ’ਚ ਬ੍ਰਿਗੇਡੀਅਰ ਨੇ ਦਿੱਤੀ ਸੀ ਚੀਨੀਆਂ

ਨੂੰ ‘ਕੌੜੀ’ ਚਿਤਾਵਨੀ


ਚੰਡੀਗੜ੍ਹ - ਉੱਤਰ-ਪੂਰਬ ’ਚ ਪੈਂਦੇ ਡੋਕਲਾਮ ਇਲਾਕੇ ’ਚ ਇਸ ਸਾਲ ਦੇ ਸ਼ੁਰੂ ’ਚ ਚੀਨੀ ਅਤੇ ਭਾਰਤੀ ਫ਼ੌਜਾਂ ਦੇ ਆਹਮੋ-ਸਾਹਮਣੇ ਆਉਣ ਮਗਰੋਂ ਭਾਰਤੀ ਬ੍ਰਿਗੇਡੀਅਰ ਲੈਫ਼ਟੀਨੈਂਟ ਜਨਰਲ ਪ੍ਰਵੀਨ ਬਖ਼ਸ਼ੀ ਨੇ ਆਪਣੇ ਇਕ ਸਾਥੀ ਨਾਲ ਸਰਹੱਦ ਪਾਰ ਕਰਦਿਆਂ ਚੀਨੀ ਫ਼ੌਜੀਆਂ ਨੂੰ ਪਿੱਛੇ ਮੁੜਨ ਦੀ ਚਿਤਾਵਨੀ ਦਿੱਤੀ ਸੀ। ਇਸ ਬਹਾਦਰੀ ਵਾਲੇ ਕਦਮ ਦਾ ਅਸਰ ਇਹ ਹੋਇਆ ਕਿ ਚੀਨੀ ਫ਼ੌਜ ਇਕ ਇੰਚ ਵੀ ਅੱਗੇ ਨਹੀਂ ਵਧੀ। ਇਸ ਦਾ ਅੱਜ ਖ਼ੁਲਾਸਾ ਕਰਦਿਆਂ ਲੈਫ਼ਟੀਨੈਂਟ ਜਨਰਲ ਪ੍ਰਵੀਨ ਬਖ਼ਸ਼ੀ (ਸੇਵਾਮੁਕਤ), ਜੋ ਪੂਰਬੀ ਕਮਾਂਡ ਦੇ ਤਤਕਾਲੀ ਜਨਰਲ ਆਫਿਸਰ ਕਮਾਂਡਿੰਗ ਇਨ ਚੀਫ਼ ਸਨ, ਨੇ ਦਾਅਵਾ ਕੀਤਾ ਕਿ ਡੋਕਲਾਮ ਵਿਵਾਦ ਭਾਰਤੀ ਹੁਕਮਰਾਨਾਂ ਵੱਲੋਂ ਸੁਲਝਾਇਆ ਗਿਆ। ਉਨ੍ਹਾਂ ਕਿਹਾ ਕਿ ਚੀਨ ਨੇ ਮੀਡੀਆ ਅਤੇ ਕੂਟਨੀਤਕ ਚੈਨਲਾਂ ਰਾਹੀਂ ਆਪਣੇ ਤੇਵਰ ਦਿਖਾਏ ਪਰ ਜੰਗ ਲੱਗਣ ਦੀ ਸੰਭਾਵਨਾ ਬਹੁਤ ਘੱਟ ਸੀ। ‘ਉਂਜ ਇਹ ਖ਼ਦਸ਼ਾ ਸੀ ਕਿ ਚੀਨ ਇਕ ਹੋਰ ਫਰੰਟ ਖੋਲ੍ਹ ਸਕਦਾ ਹੈ ਜਾਂ ਝੜਪਾਂ ਹੋ ਸਕਦੀਆਂ ਹਨ।’ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੋ ਦਿਨੀਂ ਮਿਲਟਰੀ ਲਿਟਰੇਚਰ ਫੈਸਟੀਵਲ (ਫ਼ੌਜੀ ਸਾਹਿਤਕ ਮੇਲਾ) ਦੌਰਾਨ ਲੈਫ਼ਟੀਨੈਂਟ ਜਨਰਲ ਬਖ਼ਸ਼ੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਿੱਬਤ ਲਈ ਚੀਨੀ ਕਮਾਂਡਰ ਦੇ ਭਾਰਤ ਦੌਰੇ ਮੌਕੇ ਚੀਨ ਵੱਲੋਂ ਖ਼ਿੱਤੇ ’ਚ ਸਰਗਰਮੀਆਂ ਵਧਾਉਣ ਦੇ ਸੰਕੇਤ ਮਿਲ ਗਏ ਸਨ। ਉਨ੍ਹਾਂ ਕਿਹਾ ਕਿ ਡੋਕਲਾਮ ’ਚ ਚੀਨੀ ਕਾਰਵਾਈ ਪਿੱਛੇ ਕਿਸ ਦਾ ਹੱਥ ਹੈ, ਉਸ ਬਾਰੇ ਪੜਤਾਲ ਕਰਨ ਦੀ ਲੋੜ ਹੈ ਅਤੇ ਇਹ ਵੀ ਘੋਖ ਕਰਨਾ ਬਣਦਾ ਹੈ ਕਿ ਚੀਨ ਵੱਲੋਂ ਫ਼ੈਸਲੇ ਕਿਸ ਪੱਧਰ ਤਕ ਲੈ ਲਏ ਗਏ ਸਨ। ਜਨਰਲ ਬਖ਼ਸ਼ੀ ਨੇ ਕਿਹਾ ਕਿ ਡੋਕਲਾਮ ਘਟਨਾਕ੍ਰਮ ਮਗਰੋਂ ਚੀਨ ਹੁਣ ਭਾਰਤ ਨੂੰ ਖ਼ਤਰੇ ਵਜੋਂ ਦੇਖਦਾ ਹੈ ਅਤੇ ਉਸ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਚੀਨੀ ਫ਼ੌਜ ਦੀ ਤਾਇਨਾਤੀ ਕਰ ਦਿੱਤੀ ਹੈ। ਉਨ੍ਹਾਂ  ੁਤਾਬਕ ਪਹਿਲਾਂ ਚੀਨੀ ਫ਼ੌਜ ਇਲਾਕੇ ’ਚ ਸਿਰਫ਼ ਗਸ਼ਤ ਕਰਦੀ ਸੀ ਪਰ ਹੁਣ ਉਨ੍ਹਾਂ ਫ਼ੌਜੀ ਟਿਕਾਣੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਜਨਰਲ ਬਖ਼ਸ਼ੀ ਮੁਤਾਬਕ ਡੋਕਲਾਮ ਤੋਂ ਇਕ ਹੋਰ ਸਬਕ ਸਿੱਖਣ ਨੂੰ ਮਿਲਿਆ ਕਿ ਵਿਵਾਦਤ ਸਰਹੱਦਾਂ ਦੀਆਂ ਪ੍ਰਬੰਧਕੀ ਏਜੰਸੀਆਂ ਇਨ੍ਹਾਂ ਦੀ ਨਜ਼ਰਸਾਨੀ ਕਰਨ ਅਤੇ ਇਕਹਿਰੀ ਸਰਹੱਦ ਲਈ ਕਈ ਏਜੰਸੀਆਂ ਨਹੀਂ ਹੋਣੀਆਂ ਚਾਹੀਦੀਆਂ।
ਜ਼ਿਕਰਯੋਗ ਹੈ ਕਿ ਜੂਨ ਤੋਂ ਲੈ ਕੇ ਅਗਸਤ ਤਕ ਸਿੱਕਮ, ਚੀਨ ਅਤੇ ਭੂਟਾਨ ਦੇ ਤਿਕੋਣ ’ਤੇ ਪੈਂਦੇ ਡੋਕਲਾਮ ’ਚ ਭਾਰਤੀ ਅਤੇ ਚੀਨੀ ਫ਼ੌਜੀਆਂ ਦਰਮਿਆਨ ਤਣਾਅ ਦਾ ਮਾਹੌਲ ਬਣਿਆ ਰਿਹਾ ਸੀ। ਚੀਨ ਵੱਲੋਂ ਵਿਵਾਦਤ ਥਾਂ ’ਤੇ ਨਵੀਂ ਸੜਕ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ। 28 ਅਗਸਤ ਨੂੰ ਐਲਾਨ ਕੀਤਾ ਗਿਆ ਸੀ ਕਿ ਉਥੇ ਤਣਾਅ ਖ਼ਤਮ ਹੋ ਗਿਆ ਹੈ ਪਰ ਅਜੇ ਵੀ ਰਿਪੋਰਟਾਂ ਹਨ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਲਗਾਤਾਰ ਚੌਕਸ ਹਨ।

 

 

fbbg-image

Latest News
Magazine Archive