ਮੈਨੂੰ ‘ਹਟਾਉਣ’ ਲਈ ਅਈਅਰ ਨੇ ਦਿੱਤੀ ਸੀ ‘ਸੁਪਾਰੀ’: ਮੋਦੀ


ਭਾਬਹਾਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਮਣੀ ਸ਼ੰਕਰ ਅਈਅਰ ਨੇ ਆਪਣੀ ਪਾਕਿਸਤਾਨ ਫੇਰੀ ਦੌਰਾਨ ਭਾਰਤ ਤੇ ਇਸ ਗੁਆਂਢੀ ਮੁਲਕ ਦਰਮਿਆਨ ਸ਼ਾਂਤੀ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਰਸਤੇ ਵਿੱਚੋਂ ‘ਹਟਾਉਣ’ ਲਈ ‘ਸੁਪਾਰੀ’ ਦਿੱਤੀ ਸੀ। ਸਫ਼ੀਰ ਤੋਂ ਸਿਆਸਤਦਾਨ ਬਣੇ ਸ੍ਰੀ ਅਈਅਰ ਨੇ ਕੱਲ੍ਹ ਪ੍ਰਧਾਨ ਮੰਤਰੀ ਬਾਰੇ ‘ਨੀਚ ਕਿਸਮ ਕਾ ਆਦਮੀ’ ਵਾਲੀ ਟਿੱਪਣੀ ਕੀਤੀ ਸੀ। ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਇਸ ਮਾਮਲੇ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ ਅਤੇ ਸ੍ਰੀ ਅਈਅਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਕਾਂਗਰਸ ਦੇ ਕੰਮ ਸੱਭਿਆਚਾਰ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ‘ਅਟਕਾਉਣ’, ‘ਲਟਕਾਉਣ’ ਅਤੇ ‘ਭਟਕਾਉਣ’ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ, ‘ਮੇਰੇ ਪ੍ਰਧਾਨ ਮੰਤਰੀ ਬਣਨ ਬਾਅਦ ਇਹ ਸ਼ਖ਼ਸ (ਅਈਅਰ) ਪਾਕਿਸਤਾਨ ਗਿਆ ਸੀ ਅਤੇ ਕੁੱਝ ਪਾਕਿਸਤਾਨੀਆਂ ਨੂੰ ਮਿਲਿਆ ਸੀ। ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਉਤੇ ਹਨ। ਉਸ ਬੈਠਕ ਵਿੱਚ ਉਹ ਪਾਕਿਸਤਾਨੀਆਂ ਨਾਲ ਚਰਚਾ ਕਰ ਰਿਹਾ ਹੈ ਕਿ ਜਦੋਂ ਤਕ ਮੋਦੀ ਨੂੰ ਰਸਤੇ ਵਿੱਚੋਂ ਹਟਾਇਆ ਨਹੀਂ ਜਾਂਦਾ ਉਦੋਂ ਤਕ ਭਾਰਤ ਤੇ ਪਾਕਿ ਦਰਮਿਆਨ ਰਿਸ਼ਤਾ ਸੁਧਰ ਨਹੀਂ ਸਕਦਾ। ਪਰ ਲੋਕਾਂ ਨੂੰ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਮਾਂ ਅੰਬੇ ਮੇਰੀ ਰੱਖਿਆ ਕਰ ਰਹੀ ਹੈ।’  ਕਾਂਗਰਸ ’ਚੋਂ ਮੁਅੱਤਲ ਕੀਤੇ ਜਾਣ ਦੇ ਇਕ ਦਿਨ ਬਾਅਦ ਸ੍ਰੀ ਅਈਅਰ ਨੇ ਅੱਜ ਕਿਹਾ ਕਿ ਉਸ ਦੀ ‘ਨੀਚ ਆਦਮੀ’ ਵਾਲੀ ਟਿੱਪਣੀ ਕਾਰਨ ਜੇਕਰ ਕਾਂਗਰਸ ਦਾ ਗੁਜਰਾਤ ਚੋਣਾਂ ਵਿੱਚ ਨੁਕਸਾਨ ਹੋਇਆ ਤਾਂ ਉਹ ਪਾਰਟੀ ਦੀ ਕੋਈ ਵੀ ਸਜ਼ਾ ਕਬੂਲ ਕਰਨਗੇ। 

 

 

fbbg-image

Latest News
Magazine Archive