ਰੋਨਾਲਡੋ ਨੇ ਪੰਜਵੀਂ ਵਾਰ ਜਿੱਤੀ ਬੇਲੋਨ ਡਿਓਰ ਟਰਾਫ਼ੀ


ਪੈਰਿਸ - ਪੁਰਤਗਾਲ ਦੇ ਸਟਾਰ ਫੁਟਬਾਲਰ ਕਿ੍ਸਟਿਆਨੋ ਰੋਨਾਲਡੋ ਨੇ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਪੰਜਵੀਂ ਵਾਰ ਸਾਲ ਦੇ ਸਰਵੋਤਮ ਖਿਡਾਰੀ ਦਾ ਬੇਲੋਨ ਡਿਓਰ ਪੁਰਸਕਾਰ ਜਿੱਤਿਆ। ਰਿਆਲ ਮੈਡਰਿਡ ਦੇ ਫਾਰਵਰਡ ਰੋਨਾਲਡੋ ਨੇ ਲਗਾਤਾਰ ਦੂਜੇ ਪੁਰਸਕਾਰ ਨਾਲ ਬਾਰਸੀਲੋਨਾ ਦੇ ਲਿਯੋਨਲ ਮੇਕਸੀ ਦੀ ਬਰਾਬਰੀ ਕੀਤੀ। ਅਰਜਨਟੀਨਾ ਦੇ ਮੈਕਸੀ ਵੋਟਿੰਗ ਵਿੱਚ ਦੂਜੇ ਜਦਕਿ ਬ੍ਰਾਜ਼ੀਲ ਦੇ ਨੇਮਾਰ ਤੀਜੇ ਸਥਾਨ ’ਤੇ ਰਹੇ। ਚੈਂਪੀਅਨਜ਼ ਲੀਗ ਦੇ ਪਿਛਲੇ ਸੈਸ਼ਨ ਵਿੱਚ 32 ਸਾਲ ਦੇ ਰੋਨਾਲਡੋ ਗੋਲ ਕਰਨ ਦੇ ਮਾਮਲੇ ’ਚ ਸਿਖਰ ’ਤੇ ਰਹੇ ਸੀ ਜਿਸ ਨਾਲ ਰਿਆਲ ਨੇ ਜੂਨ ਵਿੱਚ ਯੁਵੇਂਟਸ ਨੂੰ ਹਰਾ ਕੇ ਸਫਲਤਾਪੁੂਵਕ ਆਪਣਾ ਖ਼ਿਤਾਬ ਬਰਾਬਰ ਰੱਖਿਆ। ਰਿਆਲ ਨੇ ਇਸ ਦੇ ਬਾਅਦ ਲੀ ਲੀਗਾ ਖਿਤਾਬ ਵੀ ਜਿੱਤਿਆ ਸੀ ਜੋ ਪੰਜ ਸਾਲ ਦਾ ਉਸ ਦਾ ਪਹਿਲਾ ਘਰੇਲੂ ਲੀਗ ਖਿਤਾਬ ਹੈ। ਪੈਰਿਸ ਵਿੱਚ ਸਮਾਰੋਹ ਤੋਂ ਬਾਅਦ ਰੋਨਾਲਡੋ ਨੇ ਕਿਹਾ, ‘‘ਬੇਸ਼ੱਕ ਮੈਂ ਖੁਸ਼ ਹਾਂ। ਹਰੇਕ ਸਾਲ ਮੈਂ ਇਸ ਨੂੰ ਲੈ ਕੇ ਬੇਤਾਬ ਰਹਿੰਦਾ ਹਾਂ।’’ ਉਸ ਨੇ ਕਿਹਾ ਕਿ ਪਿਛਲੇ ਸਾਲ ਜਿੱਤੇ ਖ਼ਿਤਾਬਾਂ ਨੇ ਇਹ ਪੁਰਸਕਾਰ ਜਿੱਤਣ ਵਿੱਚ ਮਦਦ ਕੀਤੀ। ਉਸ ਨੇ ਰਿਆਲ ਮੈਡਰਿਡ ਟੀਮ ਦੇ ਸਾਥੀਆਂ ਅਤੇ ਹੋਰ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁਕਾਮ ’ਤੇ ਪਹੁੰਚਣ ਵਿੱਚ ਉਸ ਦੀ ਮਦਦ ਕੀਤੀ।

 

Latest News
Magazine Archive