ਨਾਗਪੁਰ ਵਿੱਚ ਭਾਰਤ-ਸ੍ਰੀਲੰਕਾ ਦਾ ਦੂਜਾ ਕਿ੍ਰਕਟ

ਟੈਸਟ ਮੈਚ ਅੱਜ


ਨਾਗਪੁਰ - ਪਹਿਲੇ ਟੈਸਟ ਵਿੱਚ ਬਾਰਸ਼ ਕਾਰਨ ਜਿੱਤ ਤੋਂ ਵਾਂਝੀ ਰਹੀ ਭਾਰਤੀ ਕਿ੍ਕਟ ਟੀਮ ਕੱਲ੍ਹ ਇਥੇ ਸ਼ੁਰੂ ਹੋ ਰਹੇ ਦੂਜੇ ਕਿ੍ਕਟ ਟੈਸਟ ਵਿੱਚ ਸ੍ਰੀਲੰਕਾ ’ਤੇ ਆਪਣਾ ਦਬਦਬਾ ਬਰਕਰਾਰ ਰੱਖਣ ਲਈ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉਤਰੇਗੀ। ਡਰਾਅ ਰਹੇ ਪਹਿਲੇ ਟੈਸਟ ਦੇ ਆਖਰੀ ਸਮੇਂ ਦੀ ਖੇਡ ਵਿੱਚ ਸ੍ਰੀਲੰਕਾ ਦੇ ਸਿਖਰਲੇ ਅਤੇ ਮੱਧਕ੍ਰਮ ਦੀਆਂ ਧੱਜੀਆਂ ਉਡਾਉਣ ਵਾਲੀ ਕੋਹਲੀ ਦੀ ਟੀਮ ਨੂੰ ਮਨੋਵਿਗਿਆਨਿਮ ਬੜ੍ਹਤ ਹਾਸਲ ਹੈ। ਇਥੇ ਜਾਮਥਾ ਵਿੱਚ ਵਿਦਰਭ ਕਿ੍ਕਟ ਸੰਘ ਮੈਦਾਨ ’ਤੇ ਭਾਰਤ ਨੂੰ ਇਕ ਵਾਰ ਫਿਰ ਹਰੀ ਭਰੀ ਪਿੱਚ ਮਿਲੇਗੀ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਦੱਖਣੀ ਅਫਰੀਕਾ ਦੇ ਲੰਬੇ ਦੌਰੇ ਨੂੰ ਧਿਆਨ ਵਿੱਚ ਰੱਖ ਕੇ ਤਿਆਰੀ ਲਈ ਹਰਿਆਲੀ ਪਿੱਚ ਬਣਾਈ ਗਈ ਹੈ। ਪਿੱਚ ਉੱਤੇ ਜਮੀ ਘਾਹ ਇਸ ਨੂੰ ਧੀਮੀ ਅਤੇ ਬੱਲੇਬਾਜ਼ਾਂ ਲਈ ਵਿਕਟ ਤੋਂ ਅਲੱਗ ਬਣਾਉਂਦੀ ਹੈ। ਹਾਲਾਂਕਿ ਪਹਿਲੀ ਗੇਂਦ ਸੁੱਟੇ ਜਾਣ ਤਕ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਵਿੱਚ ਕਿੰਨਾ ਉਛਾਲ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ, ‘‘ਇਹ ਚੰਗੀ ਪਿੱਚ ਲੱਗ ਰਹੀ ਹੈ। ਪਹਿਲੇ ਦੋ ਦਿਨ ਇਹ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋਵੇਗੀ। ਭਾਰਤ ਲਈ ਚੁਣੌਤੀ ਇਨ੍ਹਾਂ ਹਾਲਾਤ ਵਿੱਚ ਬੇਹਤਰ ਪ੍ਰਦਰਸ਼ਨ ਦੀ ਹੋਵੇਗੀ ਹਾਲਾਂਕਿ ਈਡਨ ਗਾਰਡਨ ਦੀ ਤੁਲਨਾ ਵਿੱਚ ਇਥੇ ਦੌੜਾਂ ਬਣਾਉਣਾ ਓਨਾ ਮੁਸ਼ਕਲ ਨਹੀਂ ਹੋਵੇਗਾ। ਕੋਹਲੀ ਦੇ ਦਬਾਅ ਦੇ ਹਾਲਤ ਵਿੱਚ ਸੈਂਕੜਾ ਬਣਾ ਕੇ ਸਾਬਤ ਕਰ ਦਿੱਤਾ ਕਿ ਉਸ ਨੂੰ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ ਵਿੱਚ ਕਿਉਂ ਸ਼ੁਮਾਰ ਕੀਤਾ ਜਾਂਦਾ ਹੈ।
ਦੇਖਣਾ ਇਹ ਹੈ ਕਿ ਕੀ ਭਾਰਤ ਦੋ ਸਪਿੰਨਰਾਂ ਨੂੰ ਲੈ ਕੇ ਉਤਰਦਾ ਹੈ ਕਿਉਂਕਿ ਰਵਿੰਦਰ ਜਡੇਜਾ ਗੇਂਦਬਾਜ਼ ਜਾਂ ਬੱਲੇਬਾਜ਼ ਦੇ ਰੂਪ ਵਿੱਚ ਕੋਈ ਕਮਾਲ ਨਹੀਂ ਕਰ ਸਕੇ। ਵੈਸੇ ਤੇਜ਼ ਗੇਂਦਬਾਜ਼ ਵਿਜੈ ਸ਼ੰਕਰ ਨੂੰ ਵੀ ਟੈਸਟ ਕਿ੍ਕਟ ਵਿੱਚ ਮੌਕਾ ਮਿਲ ਸਕਦਾ ਹੈ। ਸ਼ੰਕਰ ਕੋਲ ਖ਼ਤਰਨਾਕ ਰਫਤਾਰ ਨਹੀਂ ਹੈ। ਇਸ ਲਈ 120 ਕਿਲੋਮੀਟਰ ਦੀ ਗਤੀ ਨਾਲ ਉਹ 32 ਪਹਿਲੀ ਲੜੀ ਦੇ ਮੈਚਾਂ ਵਿੱਚ 27 ਵਿਕਟ ਲੈ ਚੁੱਕੇ ਹਨ। ਉਥੇ ਬੱਲੇਬਾਜ਼ੀ ਵਿੱਚ 49-16 ਦੀ ਸ਼ਾਨਦਾਰ ਔਸਤ ਨਾਲ ਪੰਜ ਸੈਂਕਡੇ ਅਤੇ 10 ਅਰਧ ਸੈਂਕੜੇ ਵੀ ਬਣਾ ਚੁੱਕੇ ਹਨ।
ਹਾਰਦਿਕ ਪਾਂਡਿਆ ਦੇ ਬਾਹਰ ਰਹਣ ਨਾਲ ਸ਼ੰਕਰ ਛੇਵੇਂ ਨੰਬਰ ਦੇ ਬੱਲੇਬਾਜ਼ ਦੀ ਕਮੀ ਪੂਰੀ ਕਰ ਸਕਦੇ ਹਨ। ਤਿੰਨ ਰਣਜੀ ਮੈਚਾਂ ਵਿੱਚ ਉਸ ਨੇ ਇਕ ਸੈਂਕੜੇ ਸਮੇਤ 118 ਦੌੜਾਂ ਬਣਾਈਆਂ ਅਤੇ ਛੇ ਵਿਕਟ ਲਏ।   
ਮੈਚ ਦਾ ਸਮਾਂ: ਸਵੇਰੇ 9.30 ਵਜੇ
ਇਸ਼ਾਂਤ ਸ਼ਰਮਾ ਟੀਮ ਵਿੱਚ ਸ਼ਾਮਲ
ਇਸ਼ਾਂਤ ਸ਼ਰਮਾ ਦਾ ਟੀਮ ਵਿੱਚ ਸ਼ਾਮਲ ਹੋ ਗਿਆ ਹੈ। ਜੋ ਮੌਜੂਦਾ ਐਸਟ ਟੀਮ ਵਿੱਚ ਸਭ ਤੋਂ ਜ਼ਿਆਦਾ ਤਜਰਬੇਕਾਰ ਖਿਡਾਰੀ ਹਨ। ਉਸ ਨੇ ਹੁਣ ਤਕ 77 ਟੈਸਟ ਖੇਡੇ ਹਨ। ਭੁਵਨੇਸ਼ਵਰ ਕੁਮਾਰ ਵਿਆਹ ਕਰਾਉਣ ਗਏ ਹਨ ਲਿਹਾਜ਼ਾ ਇਸ਼ਾਂਤ ਉਸ ਦੀ ਥਾਂ ਲੈਣਗੇ। ਉਸ ਨੇ ਰਣਜੀ ਟਰਾਫੀ ਵਿੱਚ 116 ਓਵਰਾਂ ਵਿੱਚ 20 ਵਿਕਟ ਲਏ ਹਨ ਅਤੇ ਇਨ੍ਹਾਂ ਸਾਰੇ ਮੈਚਾਂ ਵਿੱਚ ਉਨ੍ਹਾਂ ਨੇ ਦਿੱਲੀ ਦੀ ਕਪਤਾਨੀ ਵੀ ਕੀਤੀ ਹੈ।
ਟੀਮਾਂ ਇਸ ਤਰ੍ਹਾਂ ਹਨ
ਭਾਰਤ
ਵਿਰਾਟ ਕੋਹਲੀ (ਕਪਤਾਨ), ਕੇ ਐਲ ਰਾਹੁਲ, ਮੁਰਲੀ ਵਰਜੈ, ਚੇਤੇਸ਼ਵਰ ਪੁਜਾਰਾ ਅਜਿੰਕੇ ਰਹਾਣੇ, ਰਿਧਿਮਾਨ ਸਾਹਾ, ਆਰ ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਈਸ਼ਾਂਤ ਸ਼ਰਮਾ, ਵਿਜੈ ਸ਼ੰਕਰ, ਕੁਲਦੀਪ ਯਾਦਵ, ਰੋਹਿਤ ਸ਼ਰਮਾ
ਸ੍ਰੀਲੰਕਾ
ਦਿਨੇਸ਼ ਚਾਂਦੀਮਲ (ਕਪਤਾਨ) ਏਂਜਲੋ ਮੈਥਯੁਜ, ਦਿਮੁਥ ਕਰੁਣਾਰਤਨੇ, ਨਿਰੋਸ਼ਨ ਡਿਕਲੇਵਾ, ਧਨੰਜੇ ਡਿਸਿਲਵਾ, ਸੁਰੰਗਾ ਲਕਮਲ, ਦਾਸੁਲ ਸ਼ਨਾਕਾ, ਵਿਸ਼ਵਾ ਫਰਨਾਂਡੋ, ਲਾਹਿਰੂ ਗਾਮੇਗੇ, ਲਕਸ਼ਮਣ ਸੰਦਾਕਨ, ਸਦੀਰਾ ਸਮਰਵਿਕਰਮਾ, ਦਿਲਰੁਵਾਨ ਪਰੇਰਾ ਅਤੇ ਰੋਸ਼ਨ ਸਿਲਵਾ।

 

 

fbbg-image

Latest News
Magazine Archive