ਸ਼ੇਰਾਨ ਤੇ ਯਸ਼ਵਨੀ ਨੇ ਨਿਸ਼ਾਨੇਬਾਜ਼ੀ ਵਿੱਚ ਜਿੱਤਿਆ ਸੋਨ ਤਗਮਾ


ਨੋਇਡਾ - ਭਾਰਤ ਦੇ ਉਭਰਦੇ ਨਿਸ਼ਾਨੇਬਾਜ਼ ਅਖ਼ਿਲ ਸ਼ੇਰਾਨ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਯਸ਼ਵਨੀ ਸਿੰਘ ਦੇਸਵਾਲ ਇਥੇ ਤੀਸਰੇ ਅਖ਼ਿਲ ਭਾਰਤੀ ਦਿਗਵਿਜੈ ਸਿੰਘ ਮੈਮੋਰੀਅਲ ਏਅਰ ਰਾਈਫਲ ਅਤੇ ਏਅਰ ਪਿਸਟਲ ਚੈਂਪੀਅਨਸ਼ਿਪ ’ਚ ਜੇਤੂ ਰਹੇ।
ਇਹ ਮੁਕਾਬਲਾ ਬਿਲਾਬੌਂਗ ਹਾਈ ਇੰਟਰਨੈਸ਼ਨਲ ਸਕੂਲ ਨੇ ਉੱਤਰ ਪ੍ਰਦੇਸ਼ ਰਾਜ ਰਾਈਫਲ ਸੰਘ ਅਤੇ ਭਾਰਤੀ ਰਾਸ਼ਟਰੀ ਰਾਈਫਲ ਸੰਘ ਨਾਲ ਮਿਲ ਕੇ 11 ਤੋਂ 14 ਨਵੰਬਰ ਤਕ ਕਰਾਇਆ। ਪੂਰੇ ਦੇਸ਼ ਤੋਂ 300 ਤੋਂ ਜ਼ਿਆਦਾ ਖਿਡਾਰੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ ਖਿਡਾਰੀਆਂ ਨੂੰ 50 ਹਜ਼ਾਰ ਰੁਪਏ, ਚਾਂਦੀ ਦਾ ਤਗਮਾ ਪ੍ਰਾਪਤ ਕਰਨ ਵਾਲਿਆਂ ਨੂੰ 30 ਹਜ਼ਾਰ ਰੁਪਏ ਅਤੇ ਕਾਂਸੇ ਦਾ ਤਗਮਾ ਪ੍ਰਾਪਤ ਕਰਨ ਵਾਲਿਆਂ ਨੂੰ 20 ਹਜ਼ਾਰ ਰੁਪਏ ਨਕਦ ਰਾਸ਼ੀ ਮਿਲੀ। ਓਲੰਪਿਕ ਦੇ ਅਧਿਕਾਰੀ ਗਗਨ ਨਾਰੰਗ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਨਾਰੰਗ ਨੇ ਹਾਲ ਵਿੱਚ ਬਿ੍ਸਬਨ ਵਿੱਚ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਕਿਹਾ, ‘‘ਇਹ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਨਿਸ਼ਾਨੇਬਾਜ਼ੀ ਇਸ ਦੇਸ਼ ’ਚ ਪੈਰ ਪਸਾਰ ਰਹੀ ਹੈ ਅਤੇ ਸਕੂਲ ਹੌਲੀ ਹੌਲੀ ਇਸ ਖੇਡ ਨੂੰ ਅਪਣਾ ਰਹੇ ਹਨ। ਸਕੂਲਾਂ ਵਿੱਚੋਂ ਹੀ ਕੱਲ੍ਹ ਦੇ ਓਲੰਪਿਕ ਚੈਂਪੀਅਨ ਨਿਕਲਣਗੇ।

 

 

fbbg-image

Latest News
Magazine Archive