ਰਾਸ਼ਟਰਮੰਡਲ ਸ਼ੂਟਿੰਗ ਮੁਕਾਬਲੇ ਵਿੱਚ ਸਤੇਂਦਰ ਨੂੰ ਸੋਨ ਤਗ਼ਮਾ


ਗੋਲਡ ਕੋਸਟ - ਸਤੇਂਦਰ ਸਿੰਘ ਤੇ ਸੰਜੀਵ ਰਾਜਪੂਤ ਨੇ ਅੱਜ ਇੱਥੇ ਪੁਰਸ਼ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ’ਚ ਕ੍ਰਮਵਾਰ ਸੋਨੇ ਤੇ ਚਾਂਦੀ ਦਾ ਤਗ਼ਮਾ ਜਿੱਤਿਆ ਜਿਸ ਨਾਲ ਭਾਰਤ ਨੇ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦਾ ਅੰਤ 20 ਤਗ਼ਮਿਆਂ ਨਾਲ ਕੀਤਾ। ਭਾਰਤੀ ਟੀਮ ਨੇ ਮੁਕਾਬਲੇ ਦੌਰਾਨ ਛੇ ਸੋਨੇ, ਸੱਤ ਚਾਂਦੀ ਤੇ ਸੱਤ ਕਾਂਸੀ ਦੇ ਤਗ਼ਮੇ ਜਿੱਤੇ ਹਨ।
ਮੁਕਾਬਲੇ ਦੇ ਆਖਰੀ ਦਿਨ ਭਾਰਤ ਦੇ ਚੈਨ ਸਿੰਘ ਨੇ ਵੀ ਥ੍ਰੀ ਪੁਜੀਸ਼ਨ ਮੁਕਾਬਲੇ ’ਚ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ ਥਾਂ ਬਣਾਈ ਸੀ। ਸਤੇਂਦਰ ਨੇ 1162 ਅੰਕਾਂ ਨਾਲ ਕੁਆਲੀਫਾਈਂਗ ਗੇੜ ’ਚ ਦੂਜੇ ਸਥਾਨ ’ਤੇ ਰਹਿੰਦਿਆਂ ਫਾਈਨਲ ’ਚ ਥਾਂ ਪੱਕੀ ਕੀਤੀ। ਰਾਜਪੂਤ ਨੇ 1158 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਜਦਕਿ ਚੈਨ ਸਿੰਘ ਇਸੇ ਸਕੋਰ ਨਾਲ ਚੌਥੇ ਸਥਾਨ ’ਤੇ ਰਿਹਾ ਕਿਉਂਕਿ ਉਸ ਦੇ ਅੰਦਰੂਨੀ 10 ਅੰਕ ਘੱਟ ਸੀ। ਸਤੇਂਦਰ ਨੇ ਫਾਈਨਲ ’ਚ ਸ਼ਾਨਦਾਰ ਸ਼ੁਰੂਆਤ  ਕੀਤੀ ਤੇ ਰਾਜਪੂਤ 45 ਸ਼ਾਟ ਦੌਰਾਨ  ਉਸ ਨੂੰ ਸਖ਼ਤ ਟੱਕਰ ਦਿੰਦਾ ਰਿਹਾ। ਸਤੇਂਦਰ ਨੇ ਅਖੀਰ 454.2 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ।
ਰਾਜਪੂਤ 453.3 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਚੈਨ ਸਿੰਘ ਫਾਈਨਲ ਦੇ ਸ਼ੁਰੂਆਤੀ ਗੇੜ ’ਚ ਤੀਜੇ ਸਥਾਨ ’ਤੇ ਸੀ ਜਿਸ ਨਾਲ ਭਾਰਤ ਦੇ ਕਲੀਨ ਸਵੀਪ ਕਰਨ ਦੀ ਆਸ ਸੀ, ਪਰ ਅੰਤ ’ਚ ਆਸਟਰੇਲੀਆ ਦੇ ਡੇਨ ਸੈਂਪਸਨ ਨੇ ਉਸ ਨੂੰ ਪਛਾੜ ਕੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕਰ ਲਿਆ।
ਪੁਰਸ਼ ਟਰੈਪ ’ਚ ਬਿਰੇਨਦੀਪ ਸੋਢੀ ਫਾਈਨਲ ’ਚ ਥਾਂ ਬਣਾਉਣ ਵਾਲਾ ਇੱਕਲੌਤਾ ਖਿਡਾਰੀ ਰਿਹਾ। ਉਸ ਨੇ 125 ’ਚੋਂ 118 ਅੰਕ ਲੈ ਕੇ ਪੰਜਵੇਂ ਸਥਾਨ ’ਤੇ ਰਹਿੰਦਿਆਂ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ ਥਾਂ ਬਣਾਈ, ਪਰ ਉਹ ਚੌਥੇ ਸਥਾਨ ’ਤੇ ਰਿਹਾ।  

 

 

fbbg-image

Latest News
Magazine Archive