9.18 ਕੁਇੰਟਲ ਖਿਚੜੀ ਬਣਾ ਕੇ ਬਣਾਇਆ ਵਿਸ਼ਵ ਰਿਕਾਰਡ


ਨਵੀਂ ਦਿੱਲੀ - ਇੱਥੇ ਵਰਲਡ ਇੰਡੀਆ ਫੂਡ ਫੈਸਟੀਵਲ ਮੌਕੇ ਭਾਰਤ ਨੇ ਅੱਜ 918 ਕਿਲੋਗ੍ਰਾਮ ਖਿਚੜੀ ਤਿਆਰ ਕਰ ਕੇ ‘ਗਿੰਨੀਜ਼ ਵਰਲਡ ਰਿਕਾਰਡ’ ਬਣਾਇਆ ਹੈ। ਸੈਲੇਬ੍ਰਿਟੀ ਸ਼ੈੱਫ ਸੰਜੀਵ ਕਪੂਰ ਦੀ ਅਗਵਾਈ ਵਿੱਚ 50 ਵਿਅਕਤੀਆਂ ਦੀ ਟੀਮ ਅਤੇ ਗੈਰ- ਸਰਕਾਰੀ ਸੰਗਠਨ ਅਕਸ਼ਿਆ ਪਾਤਰਾ ਨੇ ਰਾਤ ਭਰ ਇਸ ਲਈ ਤਿਆਰੀਆਂ ਕੀਤੀਆਂ ਅਤੇ ਯੋਗ ਗੁਰੂ ਰਾਮਦੇਵ ਨੇ ਇਸ ਨੂੰ ਤੜਕਾ ਲਾਇਆ।
ਜਾਣਕਾਰੀ ਮੁਤਾਬਕ ਇੱਕ ਵੱਡਅਕਾਰੀ ਕੜਾਹੀ ਵਿੱਚ ਇਹ ਖਿਚੜੀ ਭਾਫ਼ ਨਾਲ ਬਣਾਈ ਗਈ ਜਿਸਦਾ ਭਾਰ ਲਗਪਗ 1200 ਕਿਲੋਗ੍ਰਾਮ ਸੀ। ਇਸ ’ਚੋਂ ਕੜਾਹੀ ਦਾ ਭਾਰ ਹੀ 343 ਕਿਲੋਗ੍ਰਾਮ ਸੀ। ਇਹ ਖਿਚੜੀ ਚਾਵਲ, ਦਾਲਾਂ ਤੇ ਸਬਜ਼ੀਆਂ ਦੀ ਵਰਤੋਂ ਨਾਲ ਤਿਆਰ ਕੀਤੀ ਗਈ।
ਗਿੰਨੀਜ਼ ਵਰਲਡ ਰਿਕਾਰਡ ਪ੍ਰਾਜੈਕਟ ਮੈਨੇਜਰ ਪਾਲਿਨਾ ਸੈਪਿਨਸਕਾ ਨੇ ਕਿਹਾ,‘‘ਮੈਨੂੰ ਇਹ ਐਲਾਨ ਕਰ ਕੇ ਖ਼ੁਸ਼ੀ ਹੋ ਰਹੀ ਹੈ ਕਿ ਖਿਚੜੀ ਨੇ ਗਿੰਨੀਜ਼ ਵਰਲਡ ਟਾਈਟਲ ਜਿੱਤ ਲਿਆ ਹੈ।’’
ਇੱਕ ਵਿਸ਼ਵ ਰਿਕਾਰਡ ਸਥਾਪਤ ਕਰਨ ਲਈ ਘੱਟੋ-ਘੱਟ ਭਾਰ 500 ਕਿਲੋਗ੍ਰਾਮ ਸੀ। ਹਾਲਾਂਕਿ ਪੱਕਣ ਤੋਂ ਬਾਅਦ ਖਿਚੜੀ ਸ਼ੈੱਫ ਸੰਜੀਵ ਕਪੂਰ ਵੱਲੋਂ ਨਿਰਧਾਰਿਤ 800 ਕਿਲੋਗ੍ਰਾਮ ਦੇ ਟੀਚੇ  ਤੋਂ ਵੱਧ ਤਿਆਰ ਹੋਈ। ਇਸ ਮੌਕੇ ਸ਼ੈੱਫ ਇਮਤਿਆਜ਼ ਕੁਰੇਸ਼ੀ, ਰਣਬੀਰ ਬਰਾੜ, ਸੁਧੀਰ ਸਿੱਬਲ, ਰਾਕੇਸ਼ ਸੇਠੀ, ਅਕਸ਼ੈ ਨਈਅਰ ਤੇ ਸਤੀਸ਼ ਗੌੜਾ ਨੇ ਵੀ ਖਿਚੜੀ ਤਿਆਰ ਕਰਨ ਵਿੱਚ ਸਹਾਇਤਾ ਕੀਤੀ। ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਫੂਡ ਪ੍ਰੋਸੈਸਿੰਗ ਬਾਰੇ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ, ਆਈਟੀਸੀ ਦੇ ਸੀਈਓ ਸੰਜੀਵ ਪੁਰੀ ਤੇ ਅਕਸ਼ੈ ਪਾਤਰਾ ਫਾਊਂਡੇਸ਼ਨ ਦੇ ਅਧਿਕਾਰੀਆਂ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।  

 

 

fbbg-image

Latest News
Magazine Archive