ਪਲੀਤ ਹਵਾ ਤੋਂ ਬਚਾਉਣ ਲਈ ‘ਸੁਪਰੀਮ’ ਯਤਨ ਜਾਰੀ


ਨਵੀਂ ਦਿੱਲੀ - ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ’ਚ ਪਟਾਕਿਆਂ ਦੀ ਵਿਕਰੀ ’ਤੇ 31 ਅਕਤੂਬਰ ਤੋਂ ਬਾਅਦ ਵੀ ਪਾਬੰਦੀ ਵਧਾਉਣ ਲਈ ਅੱਜ ਸੁਪਰੀਮ ਕੋਰਟ ’ਚ ਨਵੀਂ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਉਹ ਪਟੀਸ਼ਨ ’ਤੇ ਫੌਰੀ ਤੌਰ ’ਤੇ ਸੁਣਵਾਈ ਬਾਰੇ ਵਿਚਾਰ ਕਰਨਗੇ। ਪਟੀਸ਼ਨਰ ਅਰਜੁਨ ਗੋਪਾਲ, ਜਿਸ ਦੀ ਅਰਜ਼ੀ ’ਤੇ ਅਦਾਲਤ ਨੇ ਪਟਾਕਿਆਂ ਦੀ ਵਿਕਰੀ ’ਤੇ ਪਾਬੰਦੀ ਲਾਈ ਸੀ, ਦੇ ਵਕੀਲ ਨੇ ਕਿਹਾ ਕਿ ਕੌਮੀ ਰਾਜਧਾਨੀ ਅਤੇ ਨਾਲ ਲਗਦੇ ਇਲਾਕਿਆਂ ’ਚ ਪ੍ਰਦੂਸ਼ਨ ਪੱਧਰ ਨੂੰ ਧਿਆਨ ’ਚ ਰੱਖਦਿਆਂ ਪਾਬੰਦੀ ਦੇ ਹੁਕਮ 31 ਅਕਤੂਬਰ ਤੋਂ ਬਾਅਦ ਵੀ ਵਧਾਏ ਜਾਣੇ ਚਾਹੀਦੇ ਹਨ। ਸੁਪਰੀਮ ਕੋਰਟ ਨੇ 13 ਅਕਤੂਬਰ ਨੂੰ ਪਟਾਕਿਆਂ ਦੀ ਵਿਕਰੀ ’ਤੇ 31 ਅਕਤੂਬਰ ਤਕ ਲਈ ਰੋਕ ਲਾਈ ਸੀ। ਉਨ੍ਹਾਂ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕਿ ਪਟਾਕਿਆਂ ’ਤੇ ਪਾਬੰਦੀ ਦੇ ਹੁਕਮਾਂ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।
ਤਾਜ ਮਹਿਲ ਨੇੜੇ ਪਾਰਕਿੰਗ ਢਾਹੁਣ ਦੇ ਹੁਕਮਾਂ ’ਤੇ ਰੋਕ
ਨਵੀਂ ਦਿੱਲੀ - ਆਗਰਾ ’ਚ ਤਾਜ ਮਹਿਲ ਨੇੜੇ ਉਸਾਰੀ ਗਈ ਬਹੁ ਮੰਜ਼ਿਲਾ ਕਾਰ ਪਾਰਕਿੰਗ ਨੂੰ ਢਾਹੁਣ ਦੇ ਆਪਣੇ ਹੁਕਮਾਂ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਪਾਰਕਿੰਗ ਵਾਲੀ ਥਾਂ ’ਤੇ ਸਥਿਤੀ ਬਰਕਰਾਰ ਰੱਖਣ ਦੀ ਹਦਾਇਤ ਕੀਤੀ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 15 ਨਵੰਬਰ ਨੂੰ ਹੋਵੇਗੀ। ਪਾਰਕਿੰਗ ਵਾਲੀ ਥਾਂ 17ਵੀਂ ਸਦੀ ਦੀ ਇਤਿਹਾਸਕ ਯਾਦਗਾਰ ਦੇ ਪੂਰਬੀ ਦਰਵਾਜ਼ੇ ਤੋਂ ਕਰੀਬ ਇਕ ਕਿਲੋਮੀਟਰ ਵੱਲ ਪੈਂਦੀ ਹੈ। ਜਸਟਿਸ ਐਮ ਬੀ ਲੋਕੁਰ ਅਤੇ ਦੀਪਕ ਗੁਪਤਾ ’ਤੇ ਆਧਾਰਿਤ ਬੈਂਚ ਨੇ ਵਧੀਕ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ, ਜੋ ਉੱਤਰ ਪ੍ਰਦੇਸ਼ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹਨ, ਨੂੰ ਕਿਹਾ ਕਿ ਉਹ ਤਾਜ ਦੇ ਨੇੜਲੇ ਖੇਤਰ ਦੀ ਸਾਂਭ-ਸੰਭਾਲ ਅਤੇ ਉਸ ਨੂੰ ਪ੍ਰਦੂਸ਼ਨ ਰਹਿਤ ਬਣਾਉਣ ਲਈ ਵਿਆਪਕ ਨੀਤੀ ਪੇਸ਼ ਕਰਨ।
 

 

 

fbbg-image

Latest News
Magazine Archive