ਗੁਰਮੀਤ ਪਿੰਕੀ ਤੋਂ ਬਹਾਦਰੀ ਤਗ਼ਮਾ ਸਰਕਾਰ ਨੇ ਖੋਹਿਆ


ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਤੇ ਕਈ ਹੋਰਨਾਂ ਕੇਸਾਂ ਵਿੱਚ ਸ਼ਮੂਲੀਅਤ ਕਾਰਨ ਪੰਜਾਬ ਪੁਲੀਸ ਦੇ ਸਬ ਇੰਸਪੈਕਟਰ ਗੁਰਮੀਤ ਪਿੰਕੀ ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ਦੇ ਬਹਾਦਰੀ ਮੈਡਲ ਵਾਪਸ ਲੈ ਲਏ ਗਏ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚ ਮੱਧ ਪ੍ਰਦੇਸ਼ ਦੇ ਏਸੀਪੀ ਧਰਮਿੰਦਰ ਚੌਧਰੀ ਅਤੇ ਝਾਰਖੰਡ ਦੇ ਸਬ ਇੰਸਪੈਕਟਰ ਲਲਿਤ ਕੁਮਾਰ ਵੀ ਸ਼ਾਮਲ ਹਨ।
ਚੌਧਰੀ ਦਾ ਬਹਾਦਰੀ ਮੈਡਲ ਸਤੰਬਰ ਵਿੱਚ ਵਾਪਸ ਲਿਆ ਗਿਆ ਹੈ ਜਦਕਿ ਪਿੰਕੀ ਤੇ ਲਲਿਤ ਕੁਮਾਰ ਦੇ  ਤਗ਼ਮੇ ਕ੍ਰਮਵਾਰ ਮਈ ਤੇ ਜੂਨ ਵਿੱਚ ਵਾਪਸ ਲੈ ਲਏ ਗਏ ਸਨ।
ਗੁਰਮੀਤ ਪਿੰਕੀ ਨੂੰ ਇਹ ਮੈਡਲ ਨੌਕਰੀ ਦੌਰਾਨ ਉਸ ਵੱਲੋਂ ਦਿਖਾਈ ਦਲੇਰੀ ਲਈ ਸੰਨ 1997 ਵਿੱਚ ਉਸ ਵੇਲੇ ਦੀ ਪੰਜਾਬ ਸਰਕਾਰ ਦੇ ਪ੍ਰਸਤਾਵ ’ਤੇ ਦਿੱਤਾ ਗਿਆ ਸੀ। ਸੰਨ 2006 ਵਿੱਚ ਉਹ ਇੱਕ ਕਤਲ ਕੇਸ ਵਿੱਚ ਦੋਸ਼ੀ ਸਿੱਧ ਹੋ ਗਿਆ ਤੇ ਉਸ ਨੂੰ ਉਮਰ ਕੈਦ ਹੋ ਗਈ। ਬਾਅਦ ਵਿੱਚ ਉਸ ਨੂੰ ਬਰਤਰਫ਼ ਕਰ ਦਿੱਤਾ ਗਿਆ ਸੀ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਸਬੰਧੀ ਜਾਣਕਾਰੀ ਜੁਲਾਈ 2015 ਵਿੱਚ ਮਿਲੀ ਤੇ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਗਿਆ। ਸੂਬਾ ਸਰਕਾਰ ਨੇ ਸਜ਼ਾ ਹੋਣ ਦੀ ਪੁਸ਼ਟੀ ਕਰਦਿਆਂ ਮੈਡਲ ਵਾਪਸ ਲਏ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਸਲਾਹ ਦਿੱਤੀ ਸੀ। ਖੁਫੀਆ ਏਜੰਸੀਆਂ ਦੀ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਮੈਡਲ ਵਾਪਸ ਲੈਣ ਦਾ ਪ੍ਰਸਤਾਵ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਲ ਭੇਜਿਆ, ਜਿਨ੍ਹਾਂ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ।
ਧਰਮਿੰਦਰ ਚੌਧਰੀ ਦਾ ਮੈਡਲ ਝੂਠੇ ਪੁਲੀਸ ਮੁਕਾਬਲੇ ਅਤੇ ਲਲਿਤ ਕੁਮਾਰ ਦਾ ਮੈਡਲ ਭ੍ਰਿਸ਼ਟਾਚਾਰ ਦੇ ਕੇਸ ਕਰ ਕੇ ਵਾਪਸ ਲਿਆ ਗਿਆ ਹੈ।  

 

 

fbbg-image

Latest News
Magazine Archive