ਬ੍ਰਿਟਿਸ਼ ਲੇਖਕ ਕਾਜ਼ੂਓ ਇਸ਼ੀਗੁਰੋ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ


ਸਟਾਕਹੋਮ - ‘ਦਿ ਰਿਮੇਨਜ਼ ਆਫ਼ ਦਿ ਡੇਅ’ ਨਾਵਲ ਦੇ ਬ੍ਰਿਟਿਸ਼ ਲੇਖਕ ਕਾਜ਼ੂਓ ਇਸ਼ੀਗੁਰੋ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਦੇਣ ਦਾ ਅੱਜ ਐਲਾਨ ਕੀਤਾ ਗਿਆ ਹੈ। ਸਵੀਡਿਸ਼ ਅਕੈਡਮੀ ਨੇ ਕਿਹਾ ਕਿ 62 ਵਰ੍ਹਿਆਂ ਦੇ ਲੇਖਕ ਨੇ ਸ਼ਾਨਦਾਰ ਜਜ਼ਬਾਤੀ ਅਸਰ ਵਾਲੇ ਨਾਵਲਾਂ ’ਚ ਦੁਨੀਆ ਨਾਲ ਸਾਡੇ ਮੋਹ ਮਾਇਆ ਦੀ ਭਾਵਨਾ ਨਾਲ ਜੁੜੇ ਰਸਾਤਲ ਨੂੰ ਉਜਾਗਰ ਕੀਤਾ ਹੈ। ਇਸੇ ਨਾਵਲ ’ਤੇ ਫਿਲਮ ਵੀ ਬਣੀ ਹੈ ਜਿਸ ’ਚ ਐਂਥਨੀ ਹੌਪਕਿਨਜ਼ ਨੇ ਖਾਨਸਾਮੇ ਸਟੀਵਨਜ਼ ਦੀ ਭੂਮਿਕਾ ਨਿਭਾਈ ਹੈ। ਇਸ਼ੀਗੁਰੋ ਨੇ ਅੱਠ ਕਿਤਾਬਾਂ ਅਤੇ ਫਿਲਮ ਤੇ ਟੈਲੀਵਿਜ਼ਨ ਦੀਆਂ ਕਈ ਪਟਕਥਾਵਾਂ ਵੀ ਲਿਖੀਆਂ ਹਨ। ਉਨ੍ਹਾਂ ਨੂੰ 1989 ’ਚ ‘ਦਿ ਰਿਮੇਨਜ਼ ਆਫ਼ ਦਿ ਡੇਅ’ ਲਈ ਬੁੱਕਰ ਪੁਰਸਕਾਰ ਵੀ ਮਿਲਿਆ ਸੀ। ਨਾਗਾਸਾਕੀ (ਜਾਪਾਨ) ’ਚ ਜਨਮੇ ਇਸ਼ੀਗੁਰੋ ਜਦੋਂ ਪੰਜ ਵਰ੍ਹਿਆਂ ਦੇ ਸਨ ਤਾਂ ਉਹ ਪਰਿਵਾਰ ਸਮੇਤ ਬ੍ਰਿਟੇਨ ਆ ਕੇ ਵਸ ਗਏ ਸਨ। ਉਨ੍ਹਾਂ ਦੇ ਨਾਵਲ ‘ਏ ਪੇਲ ਵਿਊ ਆਫ਼ ਹਿਲਜ਼’ ਅਤੇ ‘ਐਨ ਆਰਟਿਸਟ ਆਫ਼ ਦਿ ਫਲੋਟਿੰਗ ਵਰਲਡ’ ਦੀ ਪਿੱਠਭੂਮੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਨਾਗਾਸਾਕੀ ’ਤੇ ਆਧਾਰਿਤ ਹੈ। ਇਸ਼ੀਗੁਰੋ ਇਸ ਸਾਲ ਦੇ ਨੋਬੇਲ ਪੁਰਸਕਾਰ ਲਈ ਪਸੰਦੀਦਾ ਸਾਹਿਤਕਾਰਾਂ ’ਚ ਸ਼ੁਮਾਰ ਨਹੀਂ ਸੀ ਪਰ ਅਕੈਡਮੀ ਨੇ ਉਸ ਦੀ ਚੋਣ ਕਰਕੇ ਪਿਛਲੇ ਸਾਲ ਵਾਂਗ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਿਛਲੇ ਸਾਲ ਬੌਬ ਡਾਇਲਾਨ ਨੂੰ ਸਾਹਿਤ ਦਾ ਨੋਬੇਲ ਮਿਲਿਆ ਸੀ।   

 

 

fbbg-image

Latest News
Magazine Archive