ਇਵਾਂਕਾ ਵੱਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ


ਨਿਊਯਾਰਕ - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਨੇ ਅੱਜ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਮੁਲਕਾਂ ਵਿੱਚ ਮਹਿਲਾ ਉੱਦਮੀਆਂ ਤੇ ਕਾਮਿਆਂ ਦੇ ਵਿਕਾਸ ਬਾਰੇ ਚਰਚਾ ਕੀਤੀ। ਭਾਰਤ ਵਿੱਚ ਨਵੰਬਰ ਵਿੱਚ ਹੋ ਰਹੇ ‘ਆਲਮੀ ਉੱਦਮੀ ਸੰਮੇਲਨ’ (ਜੀਈਐਸ) ਵਿੱਚ ਅਮਰੀਕੀ ਵਫ਼ਦ ਦੀ ਅਗਵਾਈ ਕਰਨ ਆਉਣ ਵਾਲੀ ਇਵਾਂਕਾ ਨੇ ਇੱਥੇ ਸੰਯੁਕਤ ਰਾਸ਼ਟਰ ਦੇ ਸਾਲਾਨਾ ਜਨਰਲ ਅਸੈਂਬਲੀ ਸੈਸ਼ਨ ਤੋਂ ਇਕ ਪਾਸੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ।  ਭਾਰਤ ਤੇ ਅਮਰੀਕਾ ਵੱਲੋਂ ਸਹਿ-ਮੇਜ਼ਬਾਨੀ ਵਿੱਚ ਹੈਦਰਾਬਾਦ ਵਿੱਚ 28 ਤੋਂ 30 ਨਵੰਬਰ ਤੱਕ ਆਲਮੀ ਉੱਦਮੀ ਸੰਮੇਲਨ ਕਰਵਾਇਆ ਜਾਵੇਗਾ। ਇਵਾਂਕਾ ਨੇ ਟਵਿੱਟਰ ਉਤੇ 65 ਸਾਲਾ ਸੁਸ਼ਮਾ ਸਵਰਾਜ ਦਾ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ‘ਕ੍ਰਿਸ਼ਮਈ’ ਵਿਦੇਸ਼ ਮੰਤਰੀ ਦੱਸਿਆ।
ਇਸ ਦੌਰਾਨ ਸੁਸ਼ਮਾ ਸਵਰਾਜ ਨੇ ਪੰਜ ਹੋਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਟਿਊਨੀਸ਼ੀਆ, ਬਹਿਰੀਨ, ਲਾਤਵੀਆ, ਸੰਯੁਕਤ ਅਰਬ ਅਮੀਰਾਤ ਤੇ ਡੈਨਮਾਰਕ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੇ ਸਹਿਯੋਗ ਬਾਰੇ ਚਰਚਾ ਕੀਤੀ।
ਸੁਸ਼ਮਾ ਤੇ ਹਸੀਨਾ ਨੇ ਰੋਹਿੰਗਿਆ ਮਸਲਾ ਨਾ ਵਿਚਾਰਿਆ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸੈਸ਼ਨ ਤੋਂ ਇਕ ਪਾਸੇ ਅੱਜ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ। ਇਸ ਸੰਖੇਪ ਮਿਲਣੀ ’ਚ ਰੋਹਿੰਗਿਆ ਸੰਕਟ ਬਾਰੇ ਵਿਚਾਰ-ਵਟਾਂਦਰਾ ਨਹੀਂ ਹੋਇਆ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇਹ ਮੁਲਾਕਾਤ ਸਿਰਫ਼ ਮੂੰਹ-ਮੁਲਾਹਜ਼ਾ ਸੀ।
 

 

 

fbbg-image

Latest News
Magazine Archive