ਪੁਲਵਾਮਾ ਮੁਕਾਬਲੇ ਵਿੱਚ ਲਸ਼ਕਰ ਦਾ ਜ਼ਿਲ੍ਹਾ ਕਮਾਂਡਰ ਹਲਾਕ


ਸ੍ਰੀਨਗਰ - ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦਾ ਆਪੇ ਬਣਿਆ ਜ਼ਿਲ੍ਹਾ ਕਮਾਂਡਰ ਪੁਲਵਾਮਾ ਵਿੱਚ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਦੌਰਾਨ ਪਾਕਿਸਤਾਨ ਨੇ ਅੱਜ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਉਤੇ ਭਾਰਤੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਉਤੇ ਗੋਲਾਬਾਰੀ ਕੀਤੀ।  ਜਾਣਕਾਰੀ ਅਨੁਸਾਰ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲਣ ਉਤੇ ਸੁਰੱਖਿਆ ਦਸਤਿਆਂ ਨੇ ਪੁਲਵਾਮਾ ਦੇ ਕਾਕਾਪੋਰਾ ਇਲਾਕੇ ਵਿੱਚ ਅਪਰੇਸ਼ਨ ਸ਼ੁਰੂ ਕੀਤਾ। ਮੁਕਾਬਲੇ ਵਿੱਚ ਲਸ਼ਕਰ ਦਾ ਜ਼ਿਲ੍ਹਾ ਕਮਾਂਡਰ ਅਯੂਬ ਲੇਲਹਾਰੀ ਮਾਰਿਆ ਗਿਆ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਅੱਜ ਲਗਾਤਾਰ ਪੰਜਵੇਂ ਦਿਨ ਕੰਟਰੋਲ ਰੇਖਾ ਉਤੇ ਗੋਲੀਬੰਦੀ ਦੀ ਉਲੰਘਣਾ ਕੀਤੀ। ਇਸ ਮਹੀਨੇ ਹੁਣ ਤੱਕ ਪਾਕਿਸਤਾਨੀ ਗੋਲੀਬਾਰੀ ਵਿੱਚ ਚਾਰ ਜਵਾਨ ਤੇ ਇਕ ਔਰਤ ਮਾਰੀ ਜਾ ਚੁੱਕੀ ਹੈ। ਫੌਜ ਦੇ ਇਕ ਅਫਸਰ ਨੇ ਦੱਸਿਆ ਕਿ ਸੱਤ ਅਗਸਤ ਨੂੰ ਪਾਕਿਸਤਾਨੀ ਫੌਜ ਵੱਲੋਂ ਗੋਲੀਬੰਦੀ ਦੀ ਕੀਤੀ ਉਲੰਘਣਾ ਵਿੱਚ ਜ਼ਖ਼ਮੀ ਹੋਏ ਹਵਲਦਾਰ ਨਰਿੰਦਰ ਸਿੰਘ ਨੇ ਅੱਜ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ 43 ਸਾਲਾ ਜਵਾਨ ਉੱਤਰਾਖੰਡ ਦੇ ਪਿੰਡ ਹਰੀਪੁਰ ਨਾਲ ਸਬੰਧਤ ਸੀ। 
ਐਨਆਈਏ ਵੱਲੋਂ 12 ਥਾਵਾਂ ’ਤੇ ਛਾਪੇ
ਨਵੀਂ ਦਿੱਲੀ/ਸ੍ਰੀਨਗਰ - ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵੱਖਵਾਦੀਆਂ ਤੇ ਹੋਰਾਂ ਵਿਰੁੱਧ ਦਰਜ ਅਤਿਵਾਦ ਫੰਡਿੰਗ ਕੇਸ ਸਬੰਧੀ ਜੰਮੂ ਕਸ਼ਮੀਰ ਵਿੱਚ ਤਕਰੀਬਨ ਇਕ ਦਰਜਨ ਟਿਕਾਣਿਆਂ ਉਤੇ ਅੱਜ ਛਾਪਾ ਮਾਰਿਆ। ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ, ਬਾਰਾਮੂਲਾ ਅਤੇ ਹੰਦਵਾੜਾ ਵਿੱਚ 12 ਟਿਕਾਣਿਆਂ ਉਤੇ ਛਾਪਾ ਮਾਰਿਆ ਗਿਆ। ਇਸ ਕੇਸ ਵਿੱਚ ਐਨਆਈਏ ਨੇ 24 ਜੁਲਾਈ ਨੂੰ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

 

 

fbbg-image

Latest News
Magazine Archive