ਜ਼ਿੰਬਾਬਵੇ ਦੀ ਸ੍ਰੀਲੰਕਾ ’ਤੇ ਸ਼ਾਨਦਾਰ ਜਿੱਤ


ਹੰਬਨਟੋਟਾ - ਜ਼ਿੰਬਾਬਵੇ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸ੍ਰੀਲੰਕਾ ਨੂੰ ਸ਼ਨਿਚਰਵਾਰ ਨੂੰ ਇੱਥੇ ਮੀਂਹ ਕਾਰਨ ਰੁਕੇ ਚੌਥੇ ਇੱਕ ਰੋਜ਼ਾ ਮੈਚ ’ਚ ਡਕਵਰਥ ਲੁਈਸ ਨਿਯਮ ਤਹਿਤ ਚਾਰ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ’ਚ 2-2 ਨਾਲ ਬਰਾਬਰੀ ਕਰ ਲਈ ਹੈ।
ਸ੍ਰੀਲੰਕਾ ਨੇ 50 ਓਵਰਾਂ ’ਚ ਛੇ ਵਿਕਟਾਂ ਦੇ ਨੁਕਸਾਨ ’ਤੇ 300 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ। ਓਪਨਰ ਨਿਰੋਸ਼ਨ ਡਿਕਵੇਲਾ ਨੇ 118 ਗੇਂਦਾਂ ’ਚ ਅੱਠ ਚੌਕਿਆਂ ਦੀ ਮਦਦ ਨਾਲ 116 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਦਾਨੁਸ਼ਕਾ ਗੁਣਾਤਿਲਕਾ ਨਾਲ ਪਹਿਲੀ ਵਿਕਟ ਲਈ 35.2 ਓਵਰਾਂ ’ਚ 209 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਗੁਣਾਤਿਲਕਾ ਨੇ 101 ਗੇਂਦਾਂ ’ਚ 87 ਦੌੜਾਂ ਬਣਾਈਆਂ ਜਿਸ ’ਚ ਉਸ ਦੇ ਸੱਤ ਚੌਕੇ ਸ਼ਾਮਲ ਸਨ, ਪਰ ਬਾਕੀ ਬੱਲੇਬਾਜ਼ਾਂ ਨੇ ਇਸ ਸਾਂਝੇਦਾਰੀ ਦਾ ਪੂਰਾ ਫਾਇਦਾ ਨਹੀਂ ਚੁੱਕਿਆ। ਜ਼ਿੰਬਾਬਵੇ ਨੇ ਟੀਚੇ ਦਾ ਪਿੱਛਾ ਕਰਦਿਆਂ 21 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ 139 ਦੌੜਾਂ ਬਣਾ ਲਈਆਂ ਸਨ ਕਿ ਮੀਂਹ ਕਾਰਨ ਖੇਡ ਰੋਕਣੀ ਪਈ। ਖੇਡ ਸ਼ੁਰੂ ਹੋਣ ’ਤੇ ਜ਼ਿੰਬਾਬਵੇ ਨੂੰ 31 ਓਵਰਾਂ ’ਚ 219 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਜ਼ਿੰਬਾਬਵੇ ਨੇ 29.2 ਓਵਰਾਂ ’ਚ ਛੇ ਵਿਕਟਾਂ ’ਤੇ 219 ਦੌੜਾਂ ਬਣਾ ਕੇ ਹਾਸਲ ਕਰ ਲਿਆ। ਕਰੈਗ ਇਰਵਿਨ ਨੇ ਨਾਬਾਦ 69 ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡੀ ਤੇ ਉਸ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ ਇਸੇ ਮੈਦਾਨ ‘ਤੇ 10 ਜੁਲਾਈ ਨੂੰ ਖੇਡਿਆ ਜਾਵੇਗਾ। 

 

 

fbbg-image

Latest News
Magazine Archive