ਭਾਰਤ-ਏ ਕ੍ਰਿਕਟ ਟੀਮ ’ਚ ਜਲੰਧਰ ਦੇ ਮਨਦੀਪ ਦੀ ਚੋਣ


ਜਲੰਧਰ - ਦੱਖਣੀ ਅਫਰੀਕਾ ਦੇ ਦੌਰੇ ਲਈ ਚੁਣੀ ਗਈ ‘ਇੰਡੀਆ ਏ’  ਟੀਮ ’ਚ ਜਲੰਧਰ ਦਾ ਖਿਡਾਰੀ ਮਨਦੀਪ ਸਿੰਘ  ਥਾਂ ਬਣਾਉਣ ’ਚ ਕਾਮਯਾਬ ਰਿਹਾ ਹੈ।  ਜਲੰਧਰ ਦਾ ਮਨਦੀਪ ਸਿੰਘ ਪਹਿਲੀ ਵਾਰ 2010 ’ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ ਦੌਰਾਨ ਚਰਚਾ ’ਚ ਆਇਆ ਸੀ ਜਦ ਉਹ ਟੂਰਨਾਮੈਂਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ ਸੀ।  ਮਨਦੀਪ ਸਿੰਘ ਆਪਣੇ ਅੰਤਰਰਾਸ਼ਟਰੀ ਕੈਰੀਅਰ ’ਚ 50 ਓਵਰਾਂ ਦਾ ਇਕ ਦਿਨਾਂ ਮੈਚ ਹਾਲੇ ਤੱਕ ਨਹੀਂ ਖੇਡ ਸਕਿਆ ਹੈ ਜਦਕਿ ਹੁਣ ਆਸ ਜਤਾਈ ਜਾ ਰਹੀ ਹੈ ਕਿ ਦੱਖਣੀ ਅਫਰੀਕਾ ਦੇ ਮੈਦਾਨ ’ਤੇ ਮਨਦੀਪ ਸਿੰਘ ਨੂੰ ਆਪਣੀ ਖੇਡ ਦੇ ਹੁਨਰ ਵਿਖਾ ਕੇ ਭਾਰਤੀ ਟੀਮ ’ਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ।  ਇਸ ਤੋਂ ਪਹਿਲਾਂ ਮਨਦੀਪ ਸਿੰਘ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਲਈ ਸਿਰਫ਼ ਤਿੰਨ ਟੀ-20 ਮੁਕਾਬਲੇ ਖੇਡੇ ਹਨ ਜਿਸ ’ਚ ਉਸ ਨੇ 43.50 ਦੀ ਔਸਤ ਨਾਲ 87 ਦੌੜਾਂ ਬਣਾਈਆਂ ਹਨ।  ਇਨ੍ਹਾਂ ਤਿੰਨ ਮੁਕਾਬਲਿਆਂ ’ਚ ਇਕ ਅਰਧ ਸੈਂਕੜਾ (52) ਵੀ ਸ਼ਾਮਲ ਹੈ।
ਮਨਦੀਪ ਸਿੰਘ ਆਈਪੀਐੱਲ ’ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ  ਰਾਇਲ ਚੈਲੇਂਜਰ ਬੰਗਲੌਰ ਦਾ ਹਿੱਸਾ ਹੈ।  ਹਾਲਾਂਕਿ ਇਸ ਵਰ੍ਹੇ ਟੀਮ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਸੀ ਅਤੇ ਮਨਦੀਪ ਸਿੰਘ ਵੀ ਕੁਝ ਖਾਸ ਨਹੀਂ ਕਰ ਸਕਿਆ ਸੀ।  ਪਰ ਹੁਣ ਜਲੰਧਰ ਵਾਸੀਆਂ ਨੂੰ ਆਸ ਹੈ ਕਿ ਮਨਦੀਪ ਸਿੰਘ ਵਧੀਆ ਪ੍ਰਦਰਸ਼ਨ ਕਰੇਗਾ।

 

Latest News
Magazine Archive