ਰਾਹੁਲ ਦਰਾਵਿੜ ਦੇ ਕਾਰਜਕਾਲ ’ਚ ਦੋ ਸਾਲ ਦਾ ਵਾਧਾ


 

ਨਵੀਂ ਦਿੱਲੀ - ਭਾਰਤੀ ਕ੍ਰਿਕਟ ਬੋਰਡ ਨੇ ਅੱਜ ਐਲਾਨ ਕੀਤਾ ਹੈ ਕਿ ਸਾਬਕਾ ਭਾਰਤੀ ਕਪਤਾਨ ਰਾਹੁਲ ਦਰਾਵਿਡ ਅਗਲੇ ਦੋ ਸਾਲਾਂ ਲਈ ਭਾਰਤ ਏ ਤੇ ਅੰਡਰ 19 ਟੀਮ ਦੇ ਕੋਚ ਬਣੇ ਰਹਿਣਗੇ। ਦਰਾਵਿੜ ਨੂੰ ਸਭ ਤੋਂ ਪਹਿਲਾਂ 2015 ਵਿੱਚ ਇਨ੍ਹਾਂ ਦੋਵਾਂ ਟੀਮਾਂ ਦਾ ਕੋਚ ਲਾਇਆ ਗਿਆ ਸੀ ਤੇ ਉਸ ਦੇ ਮਾਰਗਦਰਸ਼ਨ ਵਿੱਚ ਨੌਜਵਾਨ ਖਿਡਾਰੀਆਂ ਨੇ ਭਾਰਤ ਅਤੇ ਵਿਦੇਸ਼ ਵਿੱਚ ਬਿਹਤਰੀਨ ਨਤੀਜੇ ਹਾਸਲ ਕੀਤੇ ਸਨ। ਕੋਚ ਰਾਹੁਲ ਦਰਾਵਿੜ ਦੀ ਅਗਵਾਈ ਵਿੱਚ ਭਾਰਤ ਦੀ ਏ ਟੀਮ ਨੇ ਆਸਟਰੇਲੀਆ ਦੀ ਆਪਣੀ ਪਹਿਲੀ ਤਿਕੋਣੀ ਲੜੀ ਵਿੱਚ ਹੀ ਖ਼ਿਤਾਬੀ ਜਿੱਤ ਦਰਜ ਕੀਤੀ। ਤੀਜੀ ਟੀਮ ਦੱਖਣੀ ਅਫ਼ਰੀਕਾ ਦੀ ਸੀ। ਉਨ੍ਹਾਂ ਅੰਡਰ 19 ਟੀਮ ਦੇ ਨਾਲ ਇਸ ਸਫ਼ਲਤਾ ਨੂੰ ਦੁਹਰਾਇਆ ਤੇ ਟੀਮ ਨੂੰ 2016 ਦੇ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚਾਇਆ।
ਬੀਸੀਸੀਆਈ ਦੇ ਕਾਰਜਕਾਰੀ ਮੁਖੀ ਸੀ.ਕੇ.ਖੰਨਾ ਨੇ ਕਿਹਾ,‘ਪਿਛਲੇ ਦੋ ਸਾਲਾਂ ’ਚ ਰਾਹੁਲ ਦਰਾਵਿੜ ਨੇ ਹੋਣਹਾਰ ਨੌਜਵਾਨਾਂ ਨਾਲ ਬਿਹਤਰੀਨ ਕੰਮ ਕੀਤਾ ਹੈ, ਜਿਨ੍ਹਾਂ ਵੱਡੇ ਟੂਰਨਾਮੈਂਟ ’ਚ ਆਪਣੀ ਵੁੱਕਤ ਸਾਬਤ ਕੀਤੀ ਹੈ।’ ਉਨ੍ਹਾਂ ਕਿਹਾ,‘ਸਾਨੂੰ ਅਗਲੇ ਦੋ ਸਾਲਾਂ ਲਈ ਉਨ੍ਹਾਂ ਦੀਆਂ ਸੇਵਾਵਾਂ ਵਧਾਉਣ ਦੀ ਖ਼ੁਸ਼ੀ ਹੈ ਤੇ ਯਕੀਨ ਹੈ ਕਿ ਇਹ ਭਾਰਤੀ ਕ੍ਰਿਕਟ ਲਈ ਚੰਗੇ ਸੰਕੇਤ ਹਨ। ਇਸ ਨਾਲ ਭਵਿੱਖ ’ਚ ਨਵਾਂ ਹੁਨਰ ਸਾਹਮਣੇ ਆਏਗਾ।’ ਬੀਸੀਸੀਆਈ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਵੀ ਕਿਹਾ ਕਿ ਦਰਾਵਿੜ ਨੇ ਪਿਛਲੇ ਦੋ ਸਾਲਾਂ ’ਚ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ਣ ’ਚ ਅਹਿਮ ਭੂਮਿਕਾ ਨਿਭਾਈ ਹੈ।

 

 

fbbg-image

Latest News
Magazine Archive