ਗੁਲਮਰਗ ਕੇਬਲ ਕਾਰ ਹਾਦਸੇ ’ਚ ਸੱਤ ਹਲਾਕ


 

ਸ੍ਰੀਨਗਰ - ਜੰਮੂ ਤੇ ਕਸ਼ਮੀਰ ਦੇ ਗੁਲਮਰਗ ਵਿੱਚ ਅੱਜ ਇਕ ਕੇਬਲ ਕਾਰ ਹਾਦਸੇ ’ਚ ਦਿੱਲੀ ਨਾਲ ਸਬੰਧਤ ਇਕ ਪਰਿਵਾਰ ਦੇ ਚਾਰ ਜੀਆਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਪੀਡ਼ਤਾਂ ’ਚ ਤਿੰਨ ਮੁਕਾਮੀ ਲੋਕ ਵੀ ਸ਼ਾਮਲ ਹਨ। ਪੁਲੀਸ ਮੁਤਾਬਕ ਗੋਂਡੋਲਾ ਕਾਰ ਕੈਬਿਨ ਦੀ ਕੇਬਲ ’ਤੇ ਵੱਡਾ ਦਰਖ਼ਤ ਡਿੱਗਣ ਨਾਲ ਕੇਬਲ ਟੁੱਟ ਗਈ ਤੇ ਕੈਬਿਨ ਸੈਂਕਡ਼ੇ ਫੀਟ ਹੇਠਾਂ ਡਿੱਗ ਗਿਆ। ਦਿੱਲੀ ਨਾਲ ਸਬੰਧਤ ਪਰਿਵਾਰ ਦੀ ਸ਼ਨਾਖਤ ਸ਼ਾਲੀਮਾਰ ਬਾਗ਼ ਵਾਸੀ ਜਯੰਤ ਐਂਡਰਾਸਕਰ, ਉਸ ਦੀ ਪਤਨੀ ਮਨੀਸ਼ਾ ਅਤੇ ਦੋ ਧੀਆਂ ਅਨਾਗਾ ਤੇ ਝਾਨਵੀ ਵਜੋਂ ਹੋਈ ਹੈ। ਤਿੰਨ ਮੁਕਾਮੀ ਪੀਡ਼ਤਾਂ ਦੀ ਪਛਾਣ ਮੁਖ਼ਤਾਰ ਅਹਿਮਦ ਗਨੀ, ਜਾਵੇਦ ਅਹਿਮਦ ਖਾਂਡੇ ਤੇ ਫ਼ਾਰੂਕ ਅਹਿਮਦ ਵਜੋਂ ਹੋਈ ਹੈ। ਉਂਜ ੲਿਹ ਤਿੰਨੇ ਟੂਰਿਸਟ ਗਾਈਡ ਮੰਨੇ ਜਾਂਦੇ ਹਨ।
ਦੋ ਪਡ਼ਾਵੀ ਗੁਲਮਰਗ ਕਾਰ ਕੇਬਲ ਸੈਲਾਨੀਆਂ ਨੂੰ ਸਮੁੰਦਰ ਤਲ ਤੋਂ 13,780 ਫੀਟ ਦੀ ਉਚਾਈ ’ਤੇ ਲੈ ਕੇ ਜਾਂਦੀ ਹੈ। ਇਕ ਘੰਟੇ ’ਚ 600 ਲੋਕਾਂ ਨੂੰ ਲਿਜਾਣ ਦੀ ਕੈਬਿਨ ਸਮਰੱਥਾ ਵਾਲਾ ਇਹ ਕੇਬਲ ਕਾਰ ਪ੍ਰਾਜੈਕਟ ਉਚਾਈ ਪੱਖੋਂ  ਵਿਸ਼ਵ ਦਾ ਦੂਜਾ ਪ੍ਰਾਜਕੈਟ ਹੈ। ਜੰਮੂ ਤੇ ਕਸ਼ਮੀਰ ਸਰਕਾਰ ਤੇ ਫ਼ਰੈਂਚ ਫਰਮ ਦੇ ਸਾਂਝੇ ਉੱਦਮ ਨਾਲ ਸ਼ੁਰੂ ਹੋਏ ੲਿਸ ਰੋਪਵੇਅ ਪ੍ਰਾਜੈਕਟ ਦੇ 36 ਕੈਬਿਨ ਤੇ 18 ਟਾਵਰ ਹਨ। ਸਕੀੲਿੰਗ ਹੱਬ ਵਜੋਂ ਮਕਬੂਲ ਗੁਲਮਰਗ ’ਚ ਸੈਲਾਨੀਆਂ ਲਈ ੲਿਹ ਪ੍ਰਾਜੈਕਟ ਖਿੱਚ ਦਾ ਕੇਂਦਰ ਹੈ। ਕੇਬਲ ਕਾਰ ਪ੍ਰਾਜੈਕਟ ਚਲਾ ਰਹੀ ਕੰਪਨੀ ਮੁਤਾਬਕ ਇਸ ਰੋਪਵੇਅ ਪ੍ਰਾਜੈਕਟ ਦੇ ਪਹਿਲੇ ਪਡ਼ਾਅ ਤਹਿਤ ਕੇਬਲ ਕਾਰ ਲੋਕਾਂ ਨੂੰ 2600 ਮੀਟਰ ਦੀ ਉਚਾਈ ’ਤੇ ਬਣੇ ਗੁਲਮਰਗ ਰਿਜ਼ੌਰਟ ਤੋਂ ਬਾੳੂਲ ਅਾਕਾਰ ਦੀ ਕੌਂਗਡੋਰੀ ਵਾਦੀ ’ਚ ਬਣੇ ਕੌਂਗਡੋਰੀ ਸਟੇਸ਼ਨ ਤਕ ਪਹੁੰਚਾਉਂਦੀ ਹੈ। ਦੂਜੇ ਪਡ਼ਾਅ ਤਹਿਤ ਲੋਕਾਂ ਨੂੰ ਕੇਬਲ ਕਾਰ ਜ਼ਰੀਏ 3747 ਮੀਟਰ (12,293 ਫੀਟ) ਦੀ ਉਚਾਈ ’ਤੇ ਕੌਂਗਡੋਰੀ ਪਹਾਡ਼ ’ਤੇ ਲਿਜਾਇਆ ਜਾਂਦਾ ਹੈ। ਦੋ ਜ਼ਖ਼ਮੀਆਂ ’ਚ ਤਾਰਿਕ ਅਹਿਮਦ ਤੇ ਅਜਾਜ਼ ਅਹਿਮਦ ਸ਼ਾਮਲ ਹਨ, ਜਿਨ੍ਹਾਂ ਨੂੰ ਸ੍ਰੀਨਗਰ ਦੇ ਹਸਪਤਾਲ ’ਚ ਦਾਖ਼ਲ ਕਰਵਾੲਿਆ ਗਿਆ ਹੈ। ਕੇਬਲ ਕਾਰ ਕੰਪਨੀ ਦੇ ਅਧਿਕਾਰੀ ਮੁਤਾਬਕ ਰੋਪਵੇਅ ਦਾ ੲਿਸਤੇਮਾਲ ਕਰਨ ਵਾਲੇ ਸੌ ਦੇ ਕਰੀਬ ਫਸੇ ਲੋਕਾਂ ਨੂੰ ਉਥੋਂ ਕੱਢਣ ਲਈ ਰਾਹਤ ਕਾਰਜ ਜਾਰੀ ਹਨ। ਰਾਜ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਤੇਜ਼ ਹਨੇਰੀ ਦੇ ਚਲਦਿਆਂ ਇਹਤਿਆਤ ਵਜੋਂ ਕੇਬਲ ਕਾਰ ਪ੍ਰਾਜੈਕਟ ਨੂੰ ਬੰਦ ਨਾ ਕਰਨ ’ਤੇ ਸਵਾਲ ਉਠਾੲੇ ਹਨ।  ਇਸੇ ਦੌਰਾਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਹਾਦਸੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਹਨ।             

 
Latest News
Magazine Archive