ਫੁੱਟਬਾਲ: ਰੋਨਾਲਡੋ ਦੇ ਗੋਲ ਨਾਲ ਪੁਰਤਗਾਲ ਜਿੱਤਿਆ


 

ਮਾਸਕੋ - ਕਿ੍ਸਟਿਆਨੋ ਰੋਨਾਲਡੋ ਦੇ ਸ਼ਾਨਦਾਰ ਗੋਲ ਦੀ ਬਦੌਲਤ ਪੁਰਤਗਾਲ ਨੇ ਫੀਫਾ ਕਨਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਵਿੱਚ ਇੱਥੇ ਰੂਸ ਨੂੰ 1- 0 ਨਾਲ ਹਰਾ ਦਿੱਤਾ। ਮੈਕਸੀਕੋ ਨੇ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਨਿਊਜ਼ੀਲੈਂਡ ਨੂੰ 2-1 ਗੋਲਾਂ ਨਾਲ ਮਾਤ ਦਿੱਤੀ।
ਰੂਸ ਨਾਲ ਮੈਚ ਵਿੱਚ ਰੋਨਾਲਡੋ ਨੇ ਅੱਠਵੇਂ ਮਿੰਟ ਵਿੱਚ ਗੋਲ ਦਾਗਿਆ ਜਿਸ ਨਾਲ ਪੁਰਤਗਾਲ ਨੇ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕੀਤੀ। ਜੇ ਹੁਣ ਪੁਰਤਗਾਲ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰ ਲਵੇਗੀ। ਦੂਜੇ ਪਾਸੇ ਪੇਰਾਲਟਾ ਅਤੇ ਰਾਊਲ ਜਿਮੇਨੇਜ ਦੇ ਗੋਲ ਦੀ ਬਦੌਲਤ ਮੈਕਸੀਕੋ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਮੈਕਸੀਕੋ ਗਰੁੱਪ ਏੇ ਵਿੱਚ ਸਿਖ਼ਰ ਉੱਤੇ ਪੁੱਜ ਗਿਆ ਹੈ। ਮੈਕਸੀਕੋ ਦੀ ਟੀਮ ਬਿਹਤਰ ਗੋਲ ਔਸਤ ਸਦਕਾ ਪੁਰਤਗਾਲ ਨੂੰ ਪਛਾੜ ਕੇ ਸਿਖਰ ਉੱਤੇ ਹੈ। ਇਸ ਤੋਂ ਪਹਿਲਾਂ ਦੋਨਾਂ ਟੀਮਾਂ ਵਿਚਕਾਰ ਹੋਇਆ ਮੈਚ 2-2 ਗੋਲਾਂ ਨਾਲ ਡਰਾਅ ਰਿਹਾ ਸੀ। 

 

Latest News
Magazine Archive