ਲਾਲੂ ਨੇ ਜਨਮ ਦਿਨ ਮੌਕੇ ਦਿੱਤਾ ਮਹਾਂਗੱਠਜੋੜ ਦਾ ਸੱਦਾ

ਪਟਨਾ - ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਆਪਣੇ 70ਵੇਂ ਜਨਮ ਦਿਨ ਮੌਕੇ ਕੇਂਦਰ ’ਚ ਮਹਾਂਗੱਠਜੋੜ ਬਣਾਉਣ ਦਾ ਸੱਦਾ ਦਿੱਤਾ ਹੈ। ਬਿਹਾਰ ਕਾਂਗਰਸ ਦੇ ਮੁਖੀ ਤੇ ਸੂਬੇ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ ਵੱਲੋਂ ਜਨਮਦਿਨ ਦੀਆਂ ਵਧਾਈਆਂ ਮਿਲਣ ਮਗਰੋਂ ਸ੍ਰੀ ਯਾਦਵ ਨੇ ਇਸ ਸਬੰਧੀ ਟਵੀਟ ਕੀਤਾ ਹੈ।
ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਦਿੱਲੀ ਹੁਣ ਮਹਾਂਗੱਠਜੋੜ ਦੀ ਸਰਕਾਰ ਦੇਖੇਗੀ। ਸਾਰੀਆਂ ਹਮਾਇਤੀ ਧਿਰਾਂ ਨੂੰ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੂੰ ਯਾਦ ਦਿਵਾਇਆ ਕਿ ਉਹ ਇੱਕ ਵੱਡੇ ਕਾਰਨ ਲਈ ਇੱਕਜੁੱਟ ਹੋਏ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ 10 ਸਰਕੂਲਰ ਰੋਡ ਪਹੁੰਚ ਕੇ ਲਾਲੂ ਯਾਦਵ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਬਿਹਾਰ ਦੀ ਸਿਆਸਤ ਤੇ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। 2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਰਾਸ਼ਟਰੀ ਜਨਤਾ ਦਲ, ਜਨਤਾ ਦਲ (ਯੂ) ਅਤੇ ਕਾਂਗਰਸ ਵੱਲੋਂ ਬਣਾਏ ਗਏ ਮਹਾਂਗੱਠਜੋੜ ਤੋਂ ਭਾਜਪਾ ਨੂੰ ਮਿਲੀ ਮਾਤ ਮਗਰੋਂ ਭਗਵਾਂ ਪਾਰਟੀ ਨੂੰ ਰੋਕਣ ਦਾ ਇਹੀ ਇੱਕੋ ਇੱਕ ਰਾਹ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸ੍ਰੀ ਯਾਦਵ ਨੇ ਅੱਧੀ ਰਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਨਮਦਿਨ ਦਾ ਕੇਕ ਕੱਟਿਆ। ਪਾਰਟੀ ਦੀ ਸੂਬਾਈ ਇਕਾਈ ਦੇ ਪ੍ਰਧਾਨ ਰਾਮ ਚੰਦਰ ਪੁਰਵੇ ਨੇ ਕਿਹਾ ਕਿ ਪਾਰਟੀ ਨੇ ਲਾਲੂ ਪ੍ਰਸਾਦ ਦਾ ਜਨਮਦਿਨ ਉਨ੍ਹਾਂ ਦੀ ਪਤਨੀ ਦੀ ਰਿਹਾਇਸ਼ ’ਤੇ 70 ਪੌਂਡ ਵਜ਼ਨੀ ਕੇਕ ਕੱਟ ਕੇ ਮਣਾਉਣ ਦਾ ਫ਼ੈਸਲਾ ਕੀਤਾ ਹੈ ।

 

 

fbbg-image

Latest News
Magazine Archive