ਕੈਲਗਰੀ ਹਾਕਸ ਨੇ ਜਿੱਤਿਆ ਹਾਕੀ ਗੋਲਡ ਕੱਪ

ਕੈਲਗਰੀ - ਇੱਥੇ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੇ ਬੈਨਰ ਹੇਠ ਜੈਨੇਸਿਸ ਸੈਂਟਰ ਵਿੱਚ ਕਰਾਏ  ਗਏ ਦੋ ਰੋਜ਼ਾ 20ਵੇਂ ਹਾਕਸ ਫੀਲਡ ਹਾਕੀ ਗੋਲਡ ਕੱਪ ਵਿੱਚ ਜੂਨੀਅਰ ਵਰਗ ਦਾ ਖਿਤਾਬ ਮੇਜ਼ਬਾਨ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਜਿੱਤਿਆ।
ਅੰਡਰ-17 ਉਮਰ ਵਰਗ ਦੇ ਇਕ ਫ਼ਸਵੇਂ ਫਾਈਨਲ ਵਿੱਚ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਐਡਮਿੰਟਨ ਨੂੰ 5-4  ਦੇ ਫਰਕ ਨਾਲ ਹਰਾਇਆ। ਇਸ ਮੈਚ ਵਿੱਚ ਜੇਤੂ ਟੀਮ ਵੱਲੋਂ ਤਨਵੀਰ ਕੰਗ ਨੇ ਦੋ, ਅਰਸ਼ਵੀਰ ਬਰਾੜ, ਦਿਲਦੀਪ ਸਿੰਘ ਅਤੇ ਜਗਸ਼ੀਰ ਨੇ ਇੱਕ-ਇੱਕ ਗੋਲ ਕੀਤਾ। ਕੈਲਗਰੀ ਹਾਕਸ ਦੇ ਤਨਵੀਰ ਕੰਗ ਨੂੰ ਟੂਰਨਾਮੈਂਟ ਦਾ ਬੈਸਟ ਪਰਫਾਮਰ ਐਵਾਰਡ ਦਿੱਤਾ ਗਿਆ। ਐਡਮਿੰਟਨ ਟੀਮ ਦੇ ਰੌਬਿਨ ਵਿਰਕ ਨੂੰ ਬਿਹਤਰੀਨ ਖਿਡਾਰੀ ਦਾ ਸਨਮਾਨ ਦਿੱਤਾ ਗਿਆ। ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਕੈਨੇਡਾ ਭਰ ’ਚੋਂ 8 ਟੀਮਾਂ ਨੇ ਭਾਗ ਲਿਆ। ਲੀਗ ਮੈਚਾਂ ਤੋਂ ਬਾਅਦ ਹੋਏ ਪਹਿਲੇ ਸੈਮੀਫਾਈਨਲ ਵਿੱਚ ਕੈਲਗਰੀ ਹਾਕਸ (ਰੈੱਡ) ਨੇ ਟੋਬਾ ਵਾਰੀਅਰਜ਼ ਕਲੱਬ ਵਿੰਨੀਪੈਗ ਨੂੰ 2-0 ਦੇ ਫਰਕ ਨਾਲ਼ ਹਰਾਇਆ। ਜੇਤੂ ਟੀਮ ਵਲੋਂ ਬਿਕਰਮਜੀਤ ਮਾਨ ਨੇ ਦੋ ਅਤੇ ਮਨਵੀਰ ਗਿੱਲ ਨੇ ਇੱਕ ਗੋਲ਼ ਕੀਤਾ। ਵਿੰਨੀਪੈਗ ਵੱਲੋਂ ਸੁਰਜੀਤ ਅਤੇ ਸੁਖਮੰਦਰ ਨੇ ਇੱਕ-ਇੱਕ ਗੋਲ ਕੀਤਾ। ਦੂਜੇ ਸੈਮੀਫਾਈਨਲ ਮੈਚ ਵਿੱਚ ਸੁਰਿੰਦਰ ਸਰੀ ਲਾਇਨਜ਼ ਨੇ ਐਡਮਿੰਟਨ ਨੂੰ 2-1 ਦੇ ਫਰਕ ਨਾਲ਼ ਹਰਾਇਆ। ਸਰੀ ਵੱਲੋਂ ਸਰਬਜੀਤ ਗਰੇਵਾਲ ਅਤੇ ਹਰਿੰਦਰ ਹੇਅਰ ਤੇ ਐਡਮਿੰਟਨ ਵੱਲੋਂ ਸੋਨੀ ਨੇ ਇੱਕ-ਇੱਕ  ਗੋਲ ਕੀਤਾ। ਫਾਈਨਲ ਮੈਚ ਵਿੱਚ ਸੁਰਿੰਦਰ ਲਾਇਨਜ਼ ਕਲੱਬ ਨੇ ਕੈਲਗਰੀ ਹਾਕਸ ਕਲੱਬ ਨੂੰ 4-1 ਦੇ ਫਰਕ ਨਾਲ ਹਰਾ ਕੇ ਸੀਨੀਅਰ ਵਰਗ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਸ  ਵਰਗ ਵਿੱਚ  ਲਖਵਿੰਦਰ ਸਿੰਘ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਇਸ ਮੌਕੇ ਕੈਲਗਰੀ ਤੋਂ ਐਮਪੀ ਦਰਸ਼ਨ ਸਿੰਘ ਕੰਗ, ਅਲਬਰਟਾ ਦੇ ਮੰਤਰੀ ਇਰਫਾਨ ਸਬੀਰ, ਵਿਧਾਇਕ ਪ੍ਰਭ ਗਿੱਲ, ਸਾਬਕਾ ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ, ਪਾਲੀ ਵਿਰਕ, ਮੇਜਰ ਸਿੰਘ ਬਰਾੜ, ਕਰਮਪਾਲ ਸਿੰਘ ਸਿੱਧੂ ਤੇ ਰਿਸ਼ੀ ਨਾਗਰ ਹਾਜ਼ਰ ਸਨ। ਇਸ ਵਾਰ ਦਾ ਹਾਕਸ ਐਵਾਰਡ ਜਸਪਾਲ ਸਿੰਘ ਭੰਡਾਲ ਨੂੰ ਸਮਾਜ ਸੇਵੀ ਕੰਮਾਂ ਲਈ ਦਿੱਤਾ ਗਿਆ।

 

 

fbbg-image

Latest News
Magazine Archive