ਜਹਾਦ ਦੇ ਨਾਮ ਉਤੇ ਅਤਿਵਾਦ ਫੈਲਾ ਰਿਹੈ ਹਾਫ਼ਿਜ਼ ਸਈਦ: ਪਾਕਿ

ਲਾਹੌਰ - ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨਿਆਂਇਕ ਸਮੀਖਿਆ ਬੋਰਡ ਨੂੰ ਦੱਸਿਆ ਕਿ ਮੁੰਬਈ ਅਤਿਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਅਤੇ ਜਮਾਤ ਉਦ ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਉਸ ਦੇ ਚਾਰ ਸਾਥੀਆਂ ਨੂੰ ਜਹਾਦ ਦੇ ਨਾਮ ਉਤੇ ਅਤਿਵਾਦੀ ਫੈਲਾਉਣ ਕਾਰਨ ਹਿਰਾਸਤ ਵਿੱਚ ਲਿਆ ਗਿਆ ਹੈ।
ਸਈਦ ਨੇ ਕੱਲ ਇਸ ਬੋਰਡ ਅੱਗੇ ਪੇਸ਼ ਹੋ ਕੇ ਕਿਹਾ ਸੀ ਕਿ ਉਸ ਨੂੰ ਕਸ਼ਮੀਰੀਆਂ ਦੀ ਆਵਾਜ਼ ਚੁੱਕਣੋਂ ਰੋਕਣ ਲਈ ਪਾਕਿਸਤਾਨ ਸਰਕਾਰ ਨੇ ਹਿਰਾਸਤ ਵਿੱਚ ਲਿਆ ਸੀ ਪਰ ਗ੍ਰਹਿ ਮੰਤਰਾਲੇ ਨੇ ਉਸ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਤਿੰਨ ਮੈਂਬਰੀ ਬੋਰਡ ਨੂੰ ਦੱਸਿਆ ਕਿ ਸਈਦ ਅਤੇ ਉਸ ਦੇ ਚਾਰ ਸਹਿਯੋਗੀਆਂ ਨੂੰ ਅਤਿਵਾਦ ਫੈਲਾਉਣ ਕਾਰਨ ਹਿਰਾਸਤ ਵਿੱਚ ਲਿਆ ਗਿਆ ਹੈ। ਸੁਪਰੀਮ ਕੋਰਟ ਦੇ ਜਸਟਿਸ ਐਜਾਜ਼ ਅਫ਼ਜ਼ਲ ਖ਼ਾਨ (ਮੁਖੀ), ਲਾਹੌਰ ਹਾਈ ਕੋਰਟ ਦੀ ਜਸਟਿਸ ਆਇਸ਼ਾ ਏ ਮਲਿਕ ਅਤੇ ਬਲੋਚਿਸਤਾਨ     ਹਾਈ ਕੋਰਟ ਦੇ ਜਸਟਿਸ ਜਮਾਲ ਖ਼ਾਨ ਉਤੇ ਆਧਾਰਤ ਇਸ ਬੋਰਡ ਨੇ ਮੰਤਰਾਲੇ ਨੂੰ ਸਈਦ ਅਤੇ ਉਸ ਦੇ ਚਾਰ ਸਾਥੀਆਂ ਜ਼ਫ਼ਰ ਇਕਬਾਲ, ਅਬਦੁਲ ਰਹਿਮਾਨ ਆਬਿਦ, ਅਬਦੁੱਲਾ ਉਬੈਦ ਅਤੇ ਕਾਜ਼ੀ ਕਾਸ਼ਿਫ਼ ਨਿਆਜ਼ ਦੀ ਹਿਰਾਸਤ ਸਬੰਧੀ ਪੂਰਾ ਰਿਕਾਰਡ ਸੁਣਵਾਈ ਦੀ ਅਗਲੀ ਤਰੀਕ 15 ਮਈ ਨੂੰ ਦੇਣ ਲਈ ਆਖਿਆ।
ਬੋਰਡ ਨੇ ਅਗਲੀ ਸੁਣਵਾਈ ਵੇਲੇ ਪਾਕਿਸਤਾਨ ਦੇ ਅਟਾਰਨੀ ਜਨਰਲ ਨੂੰ ਵੀ ਨਿੱਜੀ ਤੌਰ ਉਤੇ ਪੇਸ਼ ਹੋਣ ਲਈ ਕਿਹਾ। ਪੁਲੀਸ ਨੇ ਸਈਦ ਤੇ ਉਸ ਦੇ ਚਾਰ ਸਾਥੀਆਂ ਨੂੰ ਭਾਰੀ ਸੁਰੱਖਿਆ ਬੰਦੋਬਸਤ ਵਿੱਚ ਸੁਪਰੀਮ ਕੋਰਟ ਦੀ ਲਾਹੌਰ ਰਜਿਸਟਰੀ ਵਿੱਚ ਬੋਰਡ ਸਾਹਮਣੇ ਪੇਸ਼ ਕੀਤਾ। ਸੁਣਵਾਈ ਸਮੇਂ ਸਈਦ ਦਾ ਵਕੀਲ ਏ.ਕੇ. ਡੋਗਰ ਅਦਾਲਤ ਵਿੱਚ ਹਾਜ਼ਰ ਸੀ ਪਰ ਲਸ਼ਕਰ-ਏ-ਤਇਬਾ ਬਾਨੀ ਨੇ ਆਪਣਾ ਕੇਸ ਖ਼ੁਦ ਰੱਖਣ ਦਾ ਰਾਹ ਚੁਣਿਆ।

 

 

fbbg-image

Latest News
Magazine Archive