ਨੌਜਵਾਨ ਮੈਕਰੌਨ ਸੰਭਾਲਣਗੇ ਫਰਾਂਸ ਦੀ ਕਮਾਨ

ਦੇਸ਼ ਨੂੰ ਮਿਲਿਆ ਸਭ ਤੋਂ ਛੋਟੀ ਉਮਰ ਦਾ ਰਾਸ਼ਟਰਪਤੀ
ਪੈਰਿਸ - ਇਮੈਨੁਅਲ ਮੈਕਰੌਨ ਦੇਸ਼ ਦੇ ਚੋਣ ਰੁਝਾਨਾਂ ਅਨੁਸਾਰ ਅੱਜ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤ ਗਏ। ਮੈਰੀਨ ਲੀ ਪੈੱਨ (48) ਨੇ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦਿੱਤਾ। ਸਵੈ ਭਰੋਸੇ ਨਾਲ ਭਰਪੂਰ ਮੈਕਰੌਨ ਨੇ ਕਿਹਾ ਕਿ ਫਰਾਂਸ ਲਈ ਆਸਾਂ ਭਰਿਆ ਅਧਿਆਏ ਸ਼ੁਰੂ ਹੋ ਗਿਆ ਹੈ। ਪੇੱਨ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੰਦਿਆਂ ਮੈਕਰੌਨ ਨੂੰ ਵਧਾਈ ਦਿੱਤੀ। ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਤੇ ਜਰਨਲ ਚਾਂਸਲਰ ਏਂਜਲਾ ਮਰਕਲ ਵੱਲੋਂ ਵੀ ਵਧਾਈਆਂ ਆ ਚੁੱਕੀਆਂ ਹਨ ਤੇ ਦੁਨੀਆਂ ਭਰ ’ਚੋਂ ਹੋਰ ਵਧਾਈਆਂ ਦੇ ਸੁਨੇਹੇ ਉਨ੍ਹਾਂ ਨੂੰ ਮਿਲ ਰਹੇ ਹਨ। ਜਾਰੀ ਪਹਿਲੇ ਰੁਝਾਨਾਂ ਅਨੁਸਾਰ ਮੈਕਰੌਨ 65 ਫੀਸਦੀ ਤੋਂ 66.1 ਫੀਸਦੀ ਵੋਟਾਂ ਨਾਲ ਜਿੱਤਦੇ ਨਜ਼ਰ ਆਏ ਜਦਿਕ ਲੀ ਪੇੱਨ ਨੂੰ 33.9 ਫੀਸਦੀ ਤੋਂ 35 ਫੀਸਦੀ ਦੇ ਵਿਚਾਲੇ ਵੋਟਾਂ ਮਿਲ ਰਹੀਆਂ  ਸਨ। ਆਖਰੀ ਖਬਰਾਂ ਮਿਲਣ ਤੱਕ ਅਧਿਕਾਰਤ ਤੌਰ ’ਤੇ ਉਨ੍ਹਾਂ ਦੀ ਜਿੱਤ ਦਾ ਐਲਾਨ ਨਹੀਂ ਸੀ ਹੋਇਆ। 39 ਸਾਲਾ ਮੈਕਰੌਨ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ ਹੋਣਗੇ ਤੇ ਉਨ੍ਹਾਂ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ।

 

 

 

fbbg-image

Latest News
Magazine Archive