ਹਰਿਆਣਾ ਦੇ ਕੈਬਨਿਟ ਮੰਤਰੀਆਂ ਨੇ ਖੱਟਰ ਵਿਰੁੱਧ ਚੁੱਕਿਆ ਝੰਡਾ

ਹਾਈ ਕਮਾਂਡ ਰਾਹੀਂ ਮੁੱਖ ਮੰਤਰੀ ਨੂੰ ‘ਤਾਨਾਸ਼ਾਹੀ’ ਰਵੱਈਆ ਬਦਲਣ ਦੀ ਦਿੱਤੀ ਨਸੀਹਤ
ਚੰਡੀਗੜ੍ਹ - ਹਰਿਆਣਾ ਦੀ ਖੱਟਰ ਸਰਕਾਰ ਦੀ ਸਾਰੀ ਕੈਬਨਿਟ ਮੁੱਖ ਮੰਤਰੀ ਦੇ ਰਵੱਈਏ ਤੋਂ ਖ਼ਫ਼ਾ ਨਜ਼ਰ ਆ ਰਹੀ ਹੈ। ਸੂਬੇ ਦੇ ਕੈਬਨਿਟ ਮੰਤਰੀਆਂ ਨੇ ਪਾਰਟੀ ਦੇ ਜਨਰਲ ਸਕੱਤਰ ਡਾ. ਅਨਿਲ ਜੈਨ ਰਾਹੀਂ ਹਾਈ ਕਮਾਂਡ ਨੂੰ ਮੁੱਖ ਮੰਤਰੀ ਖ਼ਿਲਾਫ਼ ਅਲਟੀਮੇਟਮ ਦਿੰਦਿਆਂ ਸ੍ਰੀ ਖੱਟਰ ਨੂੰ ‘ਤਾਨਾਸ਼ਾਹੀ ਰਵੱਈਆ’ ਬਦਲਣ ਲਈ ਕਿਹਾ ਹੈ।
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹੋਈ ਗ਼ੈਰ-ਰਸਮੀ ਕੈਬਨਿਟ ਮੀਟਿੰਗ ਵਿੱਚ 9 ਕੈਬਨਿਟ ਮੰਤਰੀਆਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀਆਂ ਨੇ ਸ੍ਰੀ ਖੱਟਰ ਨਾਲ ਕਾਫ਼ੀ ਨਰਾਜ਼ਗੀ ਪ੍ਰਗਟਾਈ। ਸਿਹਤ ਤੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੀ ਉਹ ਸਿਰਫ਼ ਪ੍ਰਧਾਨ ਮੰਤਰੀ ਦੇ ਐਲਾਨਾਂ ’ਤੇ ਕੰਮ ਕਰਨ ਲਈ ਹਨ? ਉਨ੍ਹਾਂ ਕਿਹਾ ਕਿ ਪ੍ਰਧਾਨ ਵਿੱਤ ਵਿਭਾਗ ਤੋਂ ਬਿਨਾਂ ਬਾਕੀਆਂ ਵਿਭਾਗਾਂ ਦੀਆਂ ਫਾਈਲਾਂ ਨੂੰ ਰੱਦੀ ਸਮਝਦੇ ਹਨ। ਇਹ ਕਹਿ ਕੇ ਸ੍ਰੀ ਵਿਜ ਮੀਟਿੰਗ ’ਚੋਂ ਚਲੇ ਗਏ। ਇਸ ਦੌਰਾਨ ਸਿੱਖਿਆ ਮੰਤਰੀ ਰਾਮ ਬਿਲਾਸ ਵੀ ਲਾਲ-ਪੀਲੇ ਹੋਏ। ਖੇਤੀ ਮੰਤਰੀ ਓ ਪੀ ਧਨਖੜ ਨੇ ਪਿਛਲੇ ਸਮੇਂ ਵਿੱਚ ਆਪਣੇ, ਰਾਮ ਬਿਲਾਸ ਤੇ ਸ੍ਰੀ ਖੱਟਰ ਦੀ ਤਿੱਕੜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਸਭ ਨੇ ਹਰਿਆਣਾ ਦੀ ਭਲਾਈ ਦੀ ਸਹੁੰ ਖਾਧੀ ਸੀ ਪਰ ਦੁੱਖ ਦੀ ਗੱਲ ਹੈ ਕਿ ਸੱਤਾ ਦਾ ਤੁਹਾਡੇ (ਖੱਟਰ) ’ਤੇ ਮਾੜਾ ਅਸਰ ਪਿਆ ਹੈ। ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਵੀ ਮੁੱਖ ਮੰਤਰੀ ਨੂੰ ਕੁਝ ਸ਼ਿਕਵੇ ਕੀਤੇ ਪਰ ਉਨ੍ਹਾਂ ਨਰਮ ਲਹਿਜ਼ੇ ਵਿੱਚ ਆਪਣੀ ਗੱਲ ਸ੍ਰੀ ਖੱਟਰ ਅੱਗੇ ਰੱਖੀ। ਇਨ੍ਹਾਂ ਵਿੱਚੋਂ ਸਿਰਫ਼ ਪੀਡਬਲਿਊਡੀ ਮੰਤਰੀ ਰਾਓ ਨਰਬੀਰ ਅਜਿਹੇ ਸਨ, ਜੋ ਚੁੱੱਪ ਰਹੇ।
 

 

 

fbbg-image

Latest News
Magazine Archive