ਟਰੰਪ ਪ੍ਰਸ਼ਾਸਨ ਦੇ ਸੌ ਦਿਨ ਪੂਰੇ ਹੋਣ ’ਤੇ ਰੋਸ ਮੁਜ਼ਾਹਰੇ

ਸਿਆਟਲ - ਅਮਰੀਕਾ ਦੇ ਵੱਖ ਵੱਖ ਹਿੱਸਿਆਂ ਤੋਂ ਹਜ਼ਾਰਾਂ ਵਿਅਕਤੀਆਂ ਨੇ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ 100 ਦਿਨ ਪੂਰੇ ਹੋਣ ’ਤੇ ਵਾਤਵਰਣ ਤਬਦੀਲੀ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਮੁਜ਼ਾਹਰਾਕਾਰੀਆਂ ਨੇ ਵ੍ਹਾਈਟ ਹਾਊਸ ਦੇ ਘਿਰਾਓ ਲਈ ਪੈਨਸਲਵੇਨੀਆ ਐਵੇਨਿਊ ਵੱਲ ਮਾਰਚ ਕੀਤਾ। ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਿਆਟਲ, ਬੌਸਟਨ ਤੇ ਸਾਂ ਫਰਾਂਸਿਸਕੋ ਸਮੇਤ ਸਾਰੇ ਦੇਸ਼ ਅੰਦਰ 300 ਦੇ ਕਰੀਬ ਰੈਲੀਆਂ ਕੀਤੀਆਂ ਗਈਆਂ ਹਨ। ਸ਼ਿਕਾਗੋ ’ਚ ਪ੍ਰਦਰਸ਼ਨਕਾਰੀ ਸ਼ਹਿਰ ਦੇ ਪਲਾਜ਼ਾ ਤੋਂ ਟਰੰਪ ਟਾਵਰ ਵੱਲ ਆਏ। ਪ੍ਰਦਰਸ਼ਨਕਾਰੀ ਟਰੰਪ ਪ੍ਰਸ਼ਾਸਨ ਵੱਲੋਂ ਖਣਨ, ਤੇਲ ਕੱਢਣ ਤੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ’ਤੇ ਲਾਈ ਗਈ ਪਾਬੰਦੀ ਹਟਾਉਣ ਦੀ ਨਿਖੇਧੀ ਕਰ ਰਹੇ ਸਨ। ਅਗਸਤਾ ਦੇ ਸਟੇਟ ਹਾਊਸ ਦੇ ਬਾਹਰ ਦੋ ਹਜ਼ਾਰ  ਤੋਂ ਵੱਧ ਲੋਕ ਇਕੱਠੇ ਹੋਏ। ਬੁਲਾਰਿਆਂ ਵਿੱਚ ਇੱਕ ਸੋਲਰ ਕੰਪਨੀ ਦਾ ਮਾਲਕ ਲੌਬਸਟਰਮੈਨ ਰਿਚਰਡ ਨੈਲਸਨ ਤੇ ਪੇਨੋਬਸਕੋਟ ਕੌਮੀ ਕਬੀਲੇ ਦੇ ਮੈਂਬਰ ਸ਼ਾਮਲ ਸਨ। ਨੈਲਸਨ ਨੇ ਕਿਹਾ ਕਿ ਵਾਤਵਰਣ ਤਬਦੀਲੀ ਦਾ ਨਾ ਸਿਰਫ਼ ਮੇਨ ਦੀ ਖਾੜੀ ਬਲਕਿ ਮੱਛੀ ਫੜਨ ਦੇ ਕਾਰੋਬਾਰ ’ਤੇ ਵੀ ਅਸਲ ਪੈ ਰਿਹਾ ਹੈ ਤੇ ਇਹ ਤੱਟੀ ਲੋਕਾਂ ਦੇ ਜਿਊਣ ਦਾ ਸਾਧਨ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। 
ਟਰੰਪ ਨੇ ਕੀਤੀ ਮੀਡੀਆ ਦੀ ਖਿਚਾਈ
ਵਾਸ਼ਿੰਗਟਨ - ਆਪਣੇ ਪ੍ਰਸ਼ਾਸਨ ਦੇ ਪਹਿਲੇ ਸੌ ਦਿਨ ਪੂਰੇ ਕਰਨ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਥਿਤ ਤੌਰ ’ਤੇ ਝੂਠੀਆਂ ਖ਼ਬਰਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਮੀਡੀਆ ਦੀ ਖਿਚਾਈ ਕੀਤੀ ਅਤੇ ਨਾਲ ਹੀ ਉਹ ਰਾਜਧਾਨੀ ਵਿੱਚ ਕਰਾਏ ਗਏ ਵ੍ਹਾਈਟ ਹਾਊਸ ਪੱਤਰਕਾਰਾਂ ਦੇ ਸਾਲਾਨਾ ਭੋਜ ਤੋਂ ਗ਼ੈਰਹਾਜ਼ਰ ਰਹੇ। ਟਰੰਪ ਨੇ ਪੈਨਸਿਲਵੇਨੀਆ ਦੇ ਸ਼ਹਿਰ ਹੈਰਿਸਬਰਗ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਵਾਸ਼ਿੰਗਟਨ ਦੇ ਚਿੱਕੜ ਤੋਂ ਸੌ ਮੀਲ ਤੋਂ ਵੱਧ ਦੂਰ ਰਹਿ ਕੇ ਤੁਹਾਡੇ ਸਾਰਿਆਂ ਤੇ ਬਹੁਤ ਚੰਗੇ ਲੋਕਾਂ ਨਾਲ ਆਪਣੀ ਸ਼ਾਮ ਗੁਜ਼ਾਰ ਕੇ ਵੱਧ ਉਤਸ਼ਾਹਿਤ ਮਹਿਸੂਸ ਕਰ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਮੀਡੀਆ ਨੂੰ ਨਾਕਾਮੀ ਦਾ ਵੱਡਾ ਗਰੇਡ ਮਿਲਣਾ ਚਾਹੀਦਾ ਹੈ। ਉਨ੍ਹਾਂ ਵਾਸ਼ਿੰਗਟਨ ਦੇ ਇੱਕ ਆਲੀਸ਼ਾਨ ਹੋਟਲ ਚ ਮੀਡੀਆ ਤੇ ਹੌਲੀਵੁੱਡ ਸਿਤਾਰਿਆਂ ਦੀ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਥੇ ਇੱਕ-ਦੂਜੇ ਨੂੰ ਤਸੱਲੀ ਦੇ ਰਹੇ ਹਨ।

 

 

fbbg-image

Latest News
Magazine Archive