ਮਾਲੇਗਾਓਂ ਧਮਾਕੇ: ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਮਿਲੀ ਜ਼ਮਾਨਤ

ਮੁੰਬਈ - ਮਾਲੇਗਾਓਂ ਧਮਾਕਿਆਂ ਦੀ ਸਾਜ਼ਿਸ਼ ਘੜਨ ਦੀ ਮੁਲਜ਼ਮ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਬੌਂਬੇ ਹਾਈ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਪਰ ਅਦਾਲਤ ਨੇ ਸਹਿ-ਮੁਲਜ਼ਮ ਸਾਬਕਾ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।
ਅਦਾਲਤ ਨੇ ਸਾਧਵੀ ਪ੍ਰਗਿਆ ਨੂੰ ਆਪਣਾ ਪਾਸਪੋਰਟ ਕੌਮੀ ਜਾਂਚ ਏਜੰਸੀ (ਐਨਆਈਏ) ਹਵਾਲੇ ਕਰਨ ਅਤੇ ਸਬੂਤਾਂ ਨਾਲ ਛੇੜਛਾੜ ਨਾ ਕਰਨ ਦਾ ਆਦੇਸ਼ ਦਿੱਤਾ। ਉਸ ਨੂੰ ਲੋੜ ਪੈਣ ਉਤੇ ਐਨਆਈਏ ਅਦਾਲਤ ਵਿੱਚ ਰਿਪੋਰਟ ਕਰਨ ਲਈ ਵੀ ਕਿਹਾ ਗਿਆ। ਜਸਟਿਸ ਰਣਜੀਤ ਮੋਰੇ ਅਤੇ ਸ਼ਾਲਿਨੀ ਫਨਸਾਲਕਰ ਜੋਸ਼ੀ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੀ ਅਪੀਲ ਮਨਜ਼ੂਰ ਹੈ। ਬਿਨੈਕਾਰ ਨੂੰ ਪੰਜ ਲੱਖ ਦੀ ਜ਼ਾਮਨੀ ਉਤੇ ਛੱਡਣ ਦੇ ਆਦੇਸ਼ ਦਿੱਤੇ ਗਏ। ਹਾਲਾਂਕਿ ਪ੍ਰਸਾਦ ਪੁਰੋਹਿਤ ਵੱਲੋਂ ਦਾਇਰ ਅਪੀਲ ਰੱਦ ਕਰ ਦਿੱਤੀ ਗਈ।ਜਸਟਿਸ ਮੋਰੇ ਨੇ ਅੱਜ ਦੇ ਹੁਕਮ ਉਤੇ ਸਟੇਅ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ‘‘ਅਸੀਂ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਮੁੱਢਲੀ ਨਜ਼ਰੇ ਸਾਧਵੀ ਵਿਰੁੱਧ ਕੋਈ ਕੇਸ ਨਹੀਂ ਬਣਦਾ।’’ 29 ਸਤੰਬਰ 2008 ਨੂੰ ਮਾਲੇਗਾਓਂ ਵਿੱਚ ਇਕ ਮੋਟਰਸਾਈਕਲ ਨਾਲ ਬੰਨ੍ਹਿਆ ਬੰਬ ਫਟਣ ਕਾਰਨ ਅੱਠ ਜਣੇ ਮਾਰੇ ਗਏ ਸਨ ਅਤੇ ਤਕਰੀਬਨ 80 ਹੋਰ ਜ਼ਖ਼ਮੀ ਹੋਏ ਸਨ। ਸਾਧਵੀ ਪ੍ਰਗਿਆ ਤੇ ਪੁਰੋਹਿਤ ਨੂੰ 2008 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਜੇਲ੍ਹ ਵਿੱਚ ਹਨ।
 

 

Latest News
Magazine Archive