ਬੇਵਸੀ ਦੀ ਇੰਤਹਾ: ਕਿਸਾਨਾਂ ਨੇ ਪੀਤਾ ਪਿਸ਼ਾਬ

ਨਵੀਂ ਦਿੱਲੀ - ਦਿੱਲੀ ਦੇ ਜੰਤਰ-ਮੰਤਰ ਉਪਰ ਧਰਨੇ ‘ਤੇ ਬੈਠੇ ਤਾਮਿਲਨਾਡੂ ਦੇ ਕਿਸਾਨਾਂ ਨੇ ਆਪਣੀ ਦੁਰਦਸ਼ਾ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਅੱਜ ਆਪਣਾ ਪਿਸ਼ਾਬ ਪੀ ਕੇ ਵਿਰੋਧ ਦਾ ਅਨੋਖਾ ਤਰੀਕਾ ਅਖ਼ਤਿਆਰ ਕੀਤਾ।
ਇਹ ਕਿਸਾਨ ਪਿਛਲੇ 39 ਦਿਨਾਂ ਤੋਂ ਵਿਰੋਧ ਲਈ ਵਿਲੱਖਣ ਤਰੀਕੇ ਅਪਣਾ ਰਹੇ ਹਨ। ਕਦੇ ਉਹ ਆਪਣੇ ਗਲ਼ਾਂ ਵਿੱਚ ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਦੀਆਂ ਖੋਪੜੀਆਂ ਦੀ ਮਾਲਾ ਪਹਿਨ ਕੇ ਵਿਰੋਧ ਕਰਦੇ ਹਨ। ਕਦੇ ਅੱਧੀਆਂ ਮੁੱਛਾਂ ਤੇ ਅੱਧੇ ਸਿਰ ਮੁੰਨਵਾ ਕੇ, ਕਿਸਾਨਾਂ ਦੇ ਨਕਲੀ ਸਸਕਾਰ ਕਰ ਕੇ, ਆਪਣੇ ਮੂੰਹਾਂ ਵਿੱਚ ਚੂਹੇ ਤੇ ਸੱਪ ਧਰ ਕੇ ਪ੍ਰਦਰਸ਼ਨ ਕਰ ਰਹੇ ਹਨ। ਕੁਝ ਕਿਸਾਨ 10 ਅਪਰੈਲ ਨੂੰ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਅੱਗੇ ਨੰਗੇ ਹੋ ਗਏ ਸਨ। ਬੀਤੇ ਦਿਨ ਕੀਤੇ ਐਲਾਨ ਮੁਤਾਬਕ ਧਰਨਾਕਾਰੀ ਕਿਸਾਨਾਂ ਨੇ ਪੁਲੀਸ ਦੇ ਰੋਕਣ ਦੇ ਬਾਵਜੂਦ ਅੱਜ ਪਿਸ਼ਾਬ ਪੀਤਾ।
ਧਰਨਾਕਾਰੀ ਪੀ. ਆਇਆਕਾਨੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪਾਣੀ ਨਹੀਂ ਦੇ ਰਹੀ ਇਸ ਲਈ ਪਿਸ਼ਾਬ ਪੀਣ ਲਈ ਮਜਬੂਰ ਹਾਂ। ਇਹ ਕਿਸਾਨ ਕਰਜ਼ਾ ਮੁਆਫ਼ ਕਰਨ, ਸੋਕੇ ਕਾਰਨ ਰਾਹਤ ਪੈਕੇਜ ਦੇਣ ਤੇ ਉਨ੍ਹਾਂ ਦੀਆਂ ਫਸਲਾਂ ਦੇ ਬਿਹਤਰ ਮੁੱਲ ਦੀ ਮੰਗ ਕਰ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਇਨ੍ਹਾਂ ਦੇ ਸੰਘਰਸ਼ ਦਾ ਸਮਰਥਨ ਕਰ ਚੁੱਕੀਆਂ ਹਨ।

 

 

fbbg-image

Latest News
Magazine Archive