ਗੋਆ ਤੇ ਮਣੀਪੁਰ ਕਰਕੇ ਰਾਜ ਸਭਾ ’ਚ ਹੰਗਾਮਾ


ਨਵੀਂ ਦਿੱਲੀ -  ਗੋਆ ਤੇ ਮਣੀਪੁਰ ਵਿੱਚ ਭਾਜਪਾ ਸਰਕਾਰਾਂ ਦੇ ਗਠਨ ਖ਼ਿਲਾਫ਼ ਕਾਂਗਰਸ ਵੱਲੋਂ ਪਾਏ ਰੌਲੇ ਰੱਪੇ ਕਰਕੇ ਅੱਜ ਰਾਜ ਸਭਾ ਵਿੱਚ ਕੋਈ ਕੰਮਕਾਜ ਨਹੀਂ ਹੋਇਆ, ਹਾਲਾਂਕਿ ਸੱਤਾਧਾਰੀ ਭਾਜਪਾ ਨੇ ਕਿਹਾ ਕਿ ਸਰਕਾਰਾਂ ਦੀ ਸਥਾਪਤੀ ਮੌਕੇ ਜਮਹੂਰੀ ਕਦਰਾਂ ਕੀਮਤਾਂ ਦੀ ਪਾਲਣਾ ਕੀਤੀ ਗਈ ਹੈ। ਕਾਂਗਰਸੀ ਸੰਸਦ ਮੈਂਬਰਾਂ ਨੇ ਗੋਆ ਤੇ ਮਣੀਪੁਰ ਦੇ ਰਾਜਪਾਲਾਂ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਦੋਵਾਂ ਰਾਜਾਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣਾਏ ਜਾਣ ਦੀ ਮੰਗ ਕੀਤੀ। ਕਾਂਗਰਸੀ ਮੈਂਬਰਾਂ ਦਾ ਪ੍ਰਦਰਸ਼ਨ ਤੇ ਰੌਲਾ ਰੱਪਾ ਨਾ ਰੁਕਦਾ ਵੇਖ ਸਦਨ ਨੂੰ ਤਿੰਨ ਵਜੇ ਦੇ ਕਰੀਬ ਪੂਰੇ ਦਿਨ ਲਈ ੳੁਠਾ ਦਿੱਤਾ ਗਿਆ। ੲਿਸ ਤੋਂ ਪਹਿਲਾਂ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਗੋਆ ਤੇ ਮਨੀਪੁਰ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ, ਪਰ ਭਾਜਪਾ ਨੇ ਪਾਰਟੀ ਨਾਲ ਸਬੰਧਤ ਰਾਜਪਾਲਾਂ ਨਾਲ ਜੋਡ਼ ਤੋਡ਼ ਕਰਕੇ ਆਪਣੀਆਂ ਸਰਕਾਰਾਂ ਸਥਾਪਤ ਕਰ ਲਈਆਂ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਹੈ ਤੇ ਪਾਰਟੀ ਇਸ ਦਾ ਵਿਰੋਧ ਕਰਦਿਆਂ ‘ਸਥਿਤੀ ਜਿਉਂ ਦੀ ਤਿਉਂ’ ਰੱਖਣ ਦੀ ਮੰਗ ਕਰਦੀ ਹੈ। ਇਸ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਝਾਰਖੰਡ ਦੀ ਮਿਸਾਲ ਦੇ ਕੇ ਕਾਂਗਰਸ ਦੇ ਦੋਹਰੇ ਕਿਰਦਾਰ ਨੂੰ ਉਭਾਰਿਆ।


 

 

Latest News
Magazine Archive